• Home
  • ਸੰਕਟ ‘ਚੋਂ ਨਿਕਲਣ ਲਈ ‘ਅਕਾਲ ਤਖ਼ਤ’ ਦਾ ਸਹਾਰਾ ਲੈਣ ਦੀ ਥਾਂ ‘ਭੀੜਤੰਤਰ’ ਦਾ ਸਹਾਰਾ ਲੈਣ ਲੱਗਾ ਅਕਾਲੀ ਦਲ!

ਸੰਕਟ ‘ਚੋਂ ਨਿਕਲਣ ਲਈ ‘ਅਕਾਲ ਤਖ਼ਤ’ ਦਾ ਸਹਾਰਾ ਲੈਣ ਦੀ ਥਾਂ ‘ਭੀੜਤੰਤਰ’ ਦਾ ਸਹਾਰਾ ਲੈਣ ਲੱਗਾ ਅਕਾਲੀ ਦਲ!

ਚੰਡੀਗੜ, (ਖ਼ਬਰ ਵਾਲੇ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹੁਕਮਰਾਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ, ਬਹਿਬਲ ਕਲਾਂ ਗੋਲੀ ਕਾਂਡ ਅਤੇ ਡੇਰਾ ਸੱਚਾ ਸੌਦਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਵਾਉਣ ਆਦਿ ਘਟਨਾਵਾਂ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਹੋਣ ਤੋਂ ਬਾਅਦ ਬੁਰੀ ਤਰਾਂ ਘਿਰ ਗਏ ਹਨ। ਇਹੋ ਕਾਰਨ ਹੈ ਕਿ ਅਕਾਲੀ ਦਲ ਦੇ ਦਿੱਗਜ਼ ਨੇਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਆਪਣੇ ਅਹੁਦਿਆਂ ਤੋਂ ਫਾਰਗ ਹੋ ਕੇ 7 ਦੀ ਪਟਿਆਲਾ ਰੈਲੀ 'ਚ ਜਾਣ ਦੀ ਥਾਂ ਗੁਪਤਵਾਸ 'ਚ ਜਾਣਾ ਤੇ ਮਾਝੇ 'ਚੋਂ ਤਿੰਨ ਵੱਡੇ ਜਰਨੈਲਾਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਵਲੋਂ ਰੈਲੀ ਤੋਂ ਕਿਨਾਰਾ ਕਰ ਕੇ ਅਕਾਲੀ ਦਲ ਦੇ ਪ੍ਰਧਾਨ ਵਿਰੁਧ ਬਾਗ਼ੀ ਬਿਆਨ ਦੇਣਾ।
ਅਕਾਲੀ ਦਲ ਦੇ ਇਤਿਹਾਸਕ ਪਿਛੋਕੜ ਵਲ ਝਾਤੀ ਮਾਰੀਏ ਤਾਂ ਸਮੇਂ ਸਮੇਂ 'ਤੇ ਕਈ ਵਾਰ ਪਾਰਟੀ 'ਚ ਤੂਫਾਨ ਆਇਆ ਤੇ ਝੱਖੜ ਝੁਲੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਹਾਰਾ ਲੈ ਕੇ ਪਾਰਟੀ ਇਸ ਸੰਕਟ 'ਚ ਬਾਹਰ ਆਉਂਦੀ ਰਹੀ। ਇਸ ਵਾਰ ਸੰਕਟ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਤੇ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਵੋਟ ਬੈਂਕ ਖ਼ਾਤਰ ਬਿਨਾਂ ਮੰਗੇ ਮੁਆਫ਼ੀ ਦਾ ਹੈ। ਜਿਸ ਨਾਲ ਹਰ ਇੱਕ ਸਿੱਖ ਦੇ ਹਿਰਦੇ ਵਲੂੰਧਰੇ ਹੋਏ ਹਨ ਪਰ ਹੁਣ ਇਸ ਮਾਮਲੇ ਨੂੰ ਅਕਾਲੀ ਦਲ ਦੀ ਲੀਡਰਸ਼ਿੱਪ ਸੁਹਿਰਦਾ ਨਾਲ ਸੁਲਝਾਉਣ ਦੀ ਬਜਾਏ ਭੀੜਤੰਤਰ ਨਾਲ ਹੱਲ ਕਰਨਾ ਚਾਹੁੰਦੀ ਹੈ, ਜਿਸ ਕਰ ਕੇ ਉਸ ਨੇ ਸਾਰੇ ਮਸਲੇ ਦਰਕਿਨਾਰ ਕਰ ਕੇ ਵੱਡੀਆਂ ਰੈਲੀਆਂ ਕਰਨ ਦਾ ਮਨ ਬਣਾ ਲਿਆ ਹੈ।। ਪਹਿਲਾਂ ਫ਼ਰੀਦਕੋਟ ਰੈਲੀ ਕਰ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਰੈਲੀਆਂ ਨਾਲ ਹੀ ਮਸਲੇ ਹੱਲ ਹੋ ਜਾਣਗੇ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦੇਣ ਲਈ 7 ਅਕਤੂਬਰ ਨੂੰ ਪਟਿਆਲਾ 'ਚ ਰੈਲੀ ਰੱਖ ਲਈ।।
। ।
ਅਕਾਲੀ ਦਲ ਅੰਦਰ ਮਾਝੇ ਤੋਂ ਉਠੀ ਬਗਾਵਤ ਨੂੰ ਰੋਕਣ ਲਈ ਕੋਈ ਵੀ ਪਹਿਲਕਦਮੀ ਨਹੀਂ ਕੀਤੀ ਗਈ ਸਗੋਂ ਸੁਖਬੀਰ ਬਾਦਲ ਦੇ ਸਲਾਹਕਾਰਾਂ ਦਾ ਕਹਿਣਾ ਹੈ ਕਿ ਵਿਰੋਧੀ ਸੁਰ ਵਾਲੇ ਆਗੂਆਂ ਨਾਲ ਇਸ ਵੇਲੇ ਗੱਲਬਾਤ ਚਲਾਉਣਾ ਕਮਜ਼ੋਰੀ ਦਿਖਾਉਣ ਵਾਲੀ ਗੱਲ ਹੋਵੇਗੀ।। ਇਸ ਵੇਲੇ ਪਾਰਟੀ ਲੀਡਰਸ਼ਿੱਪ ਦਾ ਧਿਆਨ ਇਸ ਗੱਲ 'ਤੇ ਲੱਗਾ ਹੋਇਆ ਹੈ ਕਿ ਸਾਰੀ ਪਾਰਟੀ ਨੂੰ ਰੈਲੀ ਦੀ ਤਿਆਰੀ 'ਚ ਝੋਕ ਕੇ ਇਹ ਦਿਖਾਇਆ ਜਾਵੇ ਕਿ ਪਾਰਟੀ ਅੰਦਰ ਕੋਈ ਅੰਦਰੂਨੀ ਫੁੱਟ ਨਹੀਂ ਹੈ।

ਰੈਲੀ ਦੀ ਕਾਮਯਾਬੀ ਲਈ ਵਡੇਰੀ ਉਮਰ 'ਚ ਰਿਟਾਇਰ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨੂੰ ਵੀ ਆਪਣੇ ਪੁੱਤਰ ਦੀ ਸ਼ਾਖ ਬਚਾਉਣ ਲਈ ਹਲਕਾ ਪੱਧਰ ੂਤੇ ਮੀਟਿੰਗਾਂ ਕਰਨੀਆਂ ਪਈਆਂ। ਇਸ ਸਾਰੇ ਪਸਾਰੇ 'ਚੋਂ ਇਕ ਗੱਲ ਤਾਂ ਸਪੱਸ਼ਟ ਹੋ ਗਈ ਕਿ ਫਿਲਹਾਲ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿੱਪ ਰੈਲੀ ਨੂੰ ਕਾਮਯਾਬ ਕਰਨ ਤੋਂ ਇਲਾਵਾ ਹੋਰ ਕੁਝ ਸੋਚਣ ਨੂੰ ਤਿਆਰ ਨਹੀਂ ਹੈ।। ਇਹ ਵੀ ਪਤਾ ਲੱਗਾ ਹੈ ਕਿ ਆਮ ਤੌਰ 'ਤੇ ਪਾਰਟੀ ਦੇ ਮਸਲੇ ਵਿਚਾਰਨ ਲਈ ਬੁਲਾਈ ਜਾਂਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਵੀ ਕਿਨਾਰਾ ਕੀਤਾ ਜਾ ਰਿਹਾ ਹੈ।। ਕੋਰ ਕਮੇਟੀ ਦੀ ਮੈਂਬਰਸ਼ਿਪ ਤੋਂ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫਾ ਦੇਣ ਅਤੇ ਮਾਝੇ ਦੇ ਆਗੂਆਂ ਵਲੋਂ ਵਿਰੋਧੀ ਸੁਰਾਂ ਉਠਾਉਣ ਦੇ ਬਾਵਜੂਦ ਪਾਰਟੀ ਕੋਰ ਕਮੇਟੀ ਦੀ ਮੀਟਿੰਗ ਬੁਲਾਉਣ ਨੂੰ ਤਿਆਰ ਨਹੀਂ ਦਿਖ ਰਹੀ।