• Home
  • ‘ਠੱਗਜ਼ ਆਫ਼ ਹਿੰਦੁਸਤਾਨ’ ਵਿਚ ਬ੍ਰਿਟਿਸ ਅਫ਼ਸਰ ਦਾ ਐਕਸ਼ਨ ਹੋਵੇਗਾ ਧਮਾਕੇਦਾਰ

‘ਠੱਗਜ਼ ਆਫ਼ ਹਿੰਦੁਸਤਾਨ’ ਵਿਚ ਬ੍ਰਿਟਿਸ ਅਫ਼ਸਰ ਦਾ ਐਕਸ਼ਨ ਹੋਵੇਗਾ ਧਮਾਕੇਦਾਰ

ਮੁੰਬਈ, (ਖ਼ਬਰ ਵਾਲੇ ਬਿਊਰੋ) : 'ਠੱਗਜ਼ ਆਫ਼ ਹਿੰਦੁਸਤਾਨ' ਵਿਚ ਬ੍ਰਿਟਿਸ ਅਫ਼ਸਰ ਜਾਨ ਕਲਾਇਵ ਦਾ ਐਕਸ਼ਨ ਧਮਾਕੇਦਾਰ ਹੋਵੇਗਾ ਇਹ ਹੁਣ ਤੋਂ ਹੀ ਪਤਾ ਲੱਗਣ ਲੱਗ ਗਿਆ ਹੈ। ਆਮਿਰ ਖ਼ਾਨ ਤੇ ਅਮਿਤਾਬ ਬਚਨ ਦੇ ਲੁਕਸ ਜਾਰੀ ਹੋਣ ਤੋਂ ਬਾਅਦ ਹੁਣ ਫਿਲਮ ਦੇ ਟ੍ਰੇਲਰ ਦੀ ਵਾਰੀ ਆਈ ਹੈ। ਟ੍ਰੇਲਰ ਦੇਖ ਕੇ ਪਤਾ ਲੱਗਦਾ ਹੈ ਕਿ ਦੀਵਾਲੀ ਨੂੰ ਇਹ ਫਿਲਮ ਚੰਗਾ ਧਮਾਕਾ ਕਰੇਗੀ।

ਭਾਰਤੀ ਐਕਟਰਾਂ ਦੇ ਲੁੱਕ ਤੋਂ ਬਾਅਦ ਬ੍ਰਿਟਿਸ ਅਫ਼ਸਰ ਵਜੋਂ ਜਾਨ ਕਲਾਇਵ ਦੀ ਲੁੱਕ ਵੀ ਧਮਾਕੇਦਾਰ ਹੈ। ਦਸਿਆ ਜਾ ਰਿਹਾ ਹੈ ਕਿ ਇਸ ਐਕਟਰ ਦਾ ਫਿਲਮ 'ਚ ਐਕਸ਼ਨ ਕਾਫ਼ੀ ਵਜ਼ਨਦਾਰ ਹੈ ਤੇ ਦਰਸ਼ਕ ਭਾਰਤੀ ਐਕਟਰਾਂ ਦੇ ਨਾਲ ਨਾਲ ਇਸ ਬ੍ਰਿਟਿਸ਼ ਐਕਟਰ ਦੇ ਐਕਸ਼ਨ ਨੂੰ ਵੀ ਪਸੰਦ ਕਰਨਗੇ। ਇਹ ਕਲਾਕਾਰ ਫਿਲਮ 'ਚ ਬੜਾ ਹੀ ਨਿਰਦਈ ਕਿਸਮ ਦਾ ਹੈ ਤੇ ਇਸ ਵਿਚ ਦਇਆ ਦੀ ਝਲਕ ਬਿਲਕੁੱਲ ਵੀ ਨਹੀਂ ਪੈਂਦੀ।
ਜਿਥੇ ਫਿਲਮ ਦੀ ਕਹਾਣੀ ਸ਼ਾਨਦਾਰ ਨਜ਼ਰ ਆ ਰਹੀ ਹੈ ਉਥੇ ਹੀ ਬੈਕ ਰਾਊਂਡ ਸੰਗੀਤ ਵੀ ਸੀਨਜ਼ ਨਾਲ ਮੇਲ ਖਾਂਦਾ ਹੈ।