• Home
  • ਸਾਵਧਾਨ.. .. .. ਕਲ ਨਾ ਜਾਇਉ ਸਕੱਤਰੇਤ, ਪੱਤਰਕਾਰਾਂ ਦੀ ਐਂਟਰੀ ਰਹੇਗੀ ਬੰਦ

ਸਾਵਧਾਨ.. .. .. ਕਲ ਨਾ ਜਾਇਉ ਸਕੱਤਰੇਤ, ਪੱਤਰਕਾਰਾਂ ਦੀ ਐਂਟਰੀ ਰਹੇਗੀ ਬੰਦ

ਚੰਡੀਗੜ, (ਖ਼ਬਰ ਵਾਲੇ ਬਿਊਰੋ)।: ਪੰਜਾਬ ਸਿਵਲ ਸਕੱਤਰੇਤ ਵਿਖੇ ਕੈਬਨਿਟ ਮੀਟਿੰਗ ਦੀ ਕਵਰੇਜ ਕਰਨ ਲਈ ਜਾਣ ਵਾਲੇ ਪੱਤਰਕਾਰ ਕਲ ਨੂੰ ਸਾਵਧਾਨ ਰਹਿਣ ਕਿਉਂਕਿ ਉਨਾਂ ਦੀ ਕਲ• ਨੂੰ ਸਕੱਤਰੇਤ ਵਿਖੇ ਐਂਟਰੀ ਬੰਦ ਰਹੇਗੀ। ਕਿਸੇ ਵੀ ਪੱਤਰਕਾਰ ਨੂੰ ਮੁੱਖ ਮੰਤਰੀ ਦੇ ਦਫ਼ਤਰ ਦੇ ਨੇੜੇ ਤੇੜੇ ਵੀ ਨਹੀਂ ਆਉਣ ਦਿੱਤਾ ਜਾਵੇਗਾ।
ਪੰਜਾਬ ਸਰਕਾਰ ਵਲੋਂ ਸਿਵਲ ਸਕੱਤਰੇਤ ਵਿਖੇ ਐਂਮਰਜੈਂਸੀ ਤੋਂ ਵੀ ਜ਼ਿਆਦਾ ਮਾੜੇ ਹਾਲਾਤ ਪੈਦਾ ਕੀਤੇ ਗਏ ਹਨ।। ਸਿਵਲ ਸਕੱਤਰੇਤ ਦੇ ਮੁੱਖ ਗੇਟ ਤੋਂ ਪੱਤਰਕਾਰਾਂ ਦੀ ਐਂਟਰੀ ਮੁਕੰਮਲ ਤੌਰ 'ਤੇ ਬੰਦ ਕਰ ਦਿੱਤੀ ਗਈ ਹੈ, ਜਿਥੇ ਕਿ ਪੱਤਰਕਾਰਾਂ ਨੂੰ ਬੇਇਜੱਤ ਕਰਕੇ ਵਾਪਸ ਹੀ ਭੇਜ ਦਿੱਤਾ ਜਾਂਦਾ ਹੈ।। ਹੁਣ ਕਲ ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ ਕੈਬਨਿਟ ਮੀਟਿੰਗ ਸਕੱਤਰੇਤ ਵਿਖੇ ਹੋਣ ਜਾ ਰਹੀਂ ਹੈ। ਜਿਥੇ ਕਿ 12 ਵਜੇ ਤੋਂ ਬਾਅਦ ਹੀ ਐਮਰਜੈਂਸੀ ਲਗਾਉਂਦੇ ਹੋਏ ਪੱਤਰਕਾਰਾਂ ਦੀ ਐਂਟਰੀ ਮੁੱਖ ਮੰਤਰੀ ਦਫ਼ਤਰ ਦੇ ਨੇੜੇ ਤੇੜ ਬੰਦ ਕਰ ਦਿੱਤੀ ਜਾਏਗੀ।। ਇਹ ਪਾਬੰਦੀ ਕੈਬਨਿਟ ਮੀਟਿੰਗ ਖ਼ਤਮ ਹੋਣ ਤੋਂ 1 ਘੰਟਾ ਬਾਅਦ ਤੱਕ ਜਾਰੀ ਰਹਿੰਦੀ ਹੈ।
ਪੱਤਰਕਾਰਾਂ ਨਾਲ ਇਹ ਵਿਵਹਾਰ ਇਸ ਕਾਂਗਰਸ ਸਰਕਾਰ ਸਮੇਂ ਦੌਰਾਨ ਹੀ ਕੀਤਾ ਜਾ ਰਿਹਾ ਹੈ, ਇਸ ਤੋਂ ਪਹਿਲਾਂ 10 ਸਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਦੌਰਾਨ ਇਹੋ ਜਿਹੀ ਕੋਈ ਵੀ ਪਾਬੰਦੀ ਨਹੀਂ ਸੀ ਪਰ ਅਮਰਿੰਦਰ ਸਿੰਘ ਦੇ ਸਲਾਹਕਾਰ ਇਹੋ ਜਿਹੀਆਂ ਪਾਬੰਦੀਆਂ ਲਗਾਉਂਦੇ ਹੋਏ ਐਮਰਜੈਂਸੀ ਤੋਂ ਵੀ ਜਿਆਦਾ ਮਾੜੇ ਦੌਰ ਦੀ ਯਾਦ ਕਰਵਾ ਰਹੇ ਹਨ।