• Home
  • ਖੇਡਾਂ ਨੂੰ ਉਤਸਾਹਿਤ ਕਰ ਰਹੀ ਐ ਪੰਜਾਬ ਸਰਕਾਰ: ਪਵਨ ਦੀਵਾਨ

ਖੇਡਾਂ ਨੂੰ ਉਤਸਾਹਿਤ ਕਰ ਰਹੀ ਐ ਪੰਜਾਬ ਸਰਕਾਰ: ਪਵਨ ਦੀਵਾਨ

ਲੁਧਿਆਣਾ, 1 ਮਾਰਚ: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਖਿੱਚਣ ਵਾਸਤੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਖਿਡਾਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਇਸ ਵਿਭਾਗ ਦੀ ਜਿੰਮੇਵਾਰੀ ਸੌਂਪੀ ਤੇ ਸੋਢੀ ਇਸ ਜਿੰਮੇਵਾਰੀ ਨੂੰ ਮਿਹਨਤ ਅਤੇ ਲਗਨ ਨਾਲ ਨਿਭਾਅ ਰਹੇ ਹਨ, ਜਿਸਦਾ ਅਸਰ ਸਾਫ ਤੌਰ 'ਤੇ ਸੂਬੇ ਅੰਦਰ ਖੇਡਾਂ ਦੇ ਵਿਕਾਸ ਵਜੋਂ ਦੇਖਣ ਨੂੰ ਮਿਲ ਰਿਹਾ ਹੈ। ਇਹ ਸ਼ਬਦ ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਨੇ ਪਿੰਡ ਅੱਬੂਵਾਲ 'ਚ ਧੰਨ ਧੰਨ ਬਾਬਾ ਰੂਪ ਨਰਾਇਣ ਜੀ ਯਾਦਗਾਰੀ ਟਰੱਸਟ ਵੱਲੋਂ ਕਰਵਾਏ ਸਲਾਨਾ ਖੇਡ ਟੂਰਨਾਮੈਂਟ ਮੌਕੇ ਸੰਬੋਧਨ ਕਰਦਿਆਂ ਆਖੇ।ਇਸ ਟੂਰਨਾਮੈਂਟ 'ਚ ਕਬੱਡੀ ਓਪਨ 'ਚ ਅੱਬੂਵਾਲ ਪਹਿਲੇ ਤੇ ਛਪਾਰ ਦੂਜੇ ਸਥਾਨ 'ਤੇ ਰਿਹਾ। ਕਬੱਡੀ 40 ਕਿਲੋ ਭਾਰ ਵਰਗ 'ਚ ਸੋਹੀਆਂ ਪਹਿਲੇ ਤੇ ਬੀਰਮੀ ਦੂਜੇ ਨੰਬਰ 'ਤੇ ਰਿਹਾ। ਕਬੱਡੀ 55 ਕਿਲੋ ਭਾਰ ਵਰਗ 'ਚ ਕਨੈਚ ਪਹਿਲੇ ਤੇ ਕਾਉਂਕੇ ਦੂਜੇ ਨੰਬਰ 'ਤੇ ਰਿਹਾ।ਦੀਵਾਨ ਨੇ ਕਿਹਾ ਕਿ ਪੰਜਾਬ ਦੇ ਨੌਜ਼ਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ 'ਚ ਖੇਡਾਂ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ ਤੇ ਕਾਂਗਰਸ ਦੇ ਸੱਤਾ ਸੰਭਾਲਣ ਤੋਂ ਬਾਅਦ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਦੇਸ਼ ਅਤੇ ਸੂਬੇ ਦਾ ਨਾਂਮ ਰੋਸ਼ਨ ਕਰਨ ਵਾਲੇ ਖਿਡਾਰਆਂ ਨੂੰ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਨੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਖੇਡਾਂ ਨੂੰ ਉਤਸਾਹਿਤ ਕਰਨ ਵਾਸਤੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸੋਢੀ ਖੁਦ ਇਕ ਖਿਡਾਰੀ ਹਨ ਅਤੇ ਉਹ ਖੇਡ ਪ੍ਰਤਿਭਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ।ਜਦਕਿ ਸਰਪੰਚ ਰਵਿੰਦਰ ਸਿੰਘ, ਟਰੱਸਟ ਚੇਅਰਮੈਨ ਸੁਰਜੀਤ ਸਿੰਘ ਵਰਲਡ ਚੈਂਪੀਅਨ, ਵਾਈਸ ਚੇਅਰਮੈਨ ਜਰਨੈਲ ਸਿੰਘ, ਪ੍ਰਧਾਨ ਹਰਜਿੰਦਰ ਸਿੰਘ, ਵਾਈਸ ਪ੍ਰਧਾਨ ਪ੍ਰਗਟ ਸਿੰਘ, ਸਕੱਤਰ ਡਾ. ਭਗਵੰਤ ਸਿੰਘ, ਬਲਵਿੰਦਰ ਸਿੰਘ, ਖਜਾਨਚੀ ਰਜਿੰਦਰ ਸਿੰਘ, ਕ੍ਰਿਪਾਲ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਪਾਲ ਸਿੰਘ ਲਿੱਟ, ਗੁਰਜੀਤ ਸਿੰਘ ਯੂਐਸਏ, ਟਰੱਸਟ ਮੈਂਬਰਾਨ ਦੇਵ ਅੱਬੂਵਾਲ, ਦਲਜੀਤ ਸਿੰਘ ਕੁੱਕੂ, ਜਸਵੀਰ ਜੱਸੀ, ਸਤਨਾਮ ਸਿੰਘ, ਭਿੰਦਾ, ਸੀਰਾ ਬਾਈ, ਪ੍ਰੀਤਮ ਕਾਲਾ, ਪਿੰਦਰ ਬਾਈ, ਗੁਰਪ੍ਰੀਤ ਮਨੀਲਾ, ਮਨੀ ਮਨੀਲਾ, ਕਰਨਲ ਜੋਰਾ ਸਿੰਘ, ਮਿਸ਼ਰਾ ਧਾਲੀਵਾਲ, ਕਮਲਜੀਤ ਸਿੰਘ, ਗੁਰਜਿੰਦਰ, ਬਲਦੀਪ, ਜਸਵੀਰ ਸਿੰਘ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਤੇ ਪੰਚਾਇਤ ਦੇ ਸਮੂਹ ਮੈਂਬਰਾਂ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ।