• Home
  • ਕੋਟਕਪੂਰਾ ਧਰਨੇ ਦੀ ਵੀਡੀਉ ਦਿਖਾ ਕੇ ਸਿੱਧੂ ਨੇ ਕੀਤੇ ਰੌਂਗਟੇ ਖੜੇ

ਕੋਟਕਪੂਰਾ ਧਰਨੇ ਦੀ ਵੀਡੀਉ ਦਿਖਾ ਕੇ ਸਿੱਧੂ ਨੇ ਕੀਤੇ ਰੌਂਗਟੇ ਖੜੇ

ਗੋਲੀਕਾਂਡ ਲਈ ਬਾਦਲ ਤੇ ਸੈਣੀ ਜ਼ਿੰਮੇਵਾਰ : ਸਿੱਧੂ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਇੱਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ 'ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਕਈ ਵੱਡੇ ਖੁਲਾਸੇ ਕੀਤੇ ਹਨ।। ਉਨਹਾ ਕਿਹਾ ਕਿ ਬੇਅਦਬੀ ਮਾਮਲਿਆਂ 'ਤੇ ਪੂਰੀ ਰਿਪੋਰਟ ਤਿਆਰ ਕਰ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਾਫੀ ਸ਼ਲਾਘਾਯੋਗ ਕੰਮ ਕੀਤਾ ਹੈ।। ਉਨਹਾ ਕਿਹਾ ਕਿ ਰਿਪੋਰਟਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਸਮੇਂ ਦੇ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਰਾਤ ਦੇ 3 ਵਜੇ ਗੱਲ ਹੋਈ ਸੀ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਬਾਦਲ ਤੇ ਸੈਣੀ ਦਾ ਹੀ ਹੱਥ ਹੈ। ਇਸ ਸਮੇਂ ਸਿੱਧੂ ਨੇ ਧਰਨੇ ਦੀ ਵੀਡੀਉ ਵੀ ਦਿਖਾਈ ਤੇ ਦਸਿਆ ਕਿ ਲੋਕ ਸ਼ਾਂਤੀਪੂਰਵਕ ਧਰਨਾ ਦੇ ਰਹੇ ਸਨ ਤੇ ਅਚਾਨਕ ਭਾਰੀ ਪੁਲਿਸ ਬਲ ਆ ਗਿਆ। ਪੁਲਿਸ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਬਜਾਏ ਬਲ ਦਾ ਪ੍ਰਯੋਗ ਕੀਤਾ। ਪਹਿਲਾਂ ਪਾਣੀ ਦੀਆਂ ਬੁਛਾੜਾਂ ਸੁਟੀਆਂ ਗਈਆਂ, ਲਾਠੀਚਾਰਜ ਕੀਤਾ ਗਿਆ ਅਤੇ ਫਾਈਰਿੰਗ ਕਰ ਦਿਤੀ ਗਈ। ਇਹ ਘਟਨਾ 14 ਅਕਤੂਬਰ 2015 ਦੀ ਹੈ ਤੇ ਇਹ ਸਾਰਾ ਕੁਝ ਸੀਸੀਟੀਵੀ  ਕੈਮਰੇ 'ਚ ਰਿਕਾਰਡ ਹੋ ਗਿਆ ਸੀ।।ਉਨ੍ਹਾਂ ਕਿਹਾ ਕਿ ਅਜਿਹਾ ਸਰਕਾਰਾਂ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਹੋ ਸਕਦਾ ਤੇ ਇਨ੍ਹਾਂ ਘਟਨਾਵਾਂ ਲਈ ਸਿੱਧੇ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹਨ।