• Home
  • ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਕਿਸੇ ਭਰੋਸੇਮੰਦ ਸੋਮੇ ਤੋਂ ਹੀ ਖ਼ਰੀਦੀਆਂ ਜਾਣ : ਵਧੀਕ ਡਿਪਟੀ ਕਮਿਸ਼ਨਰ

ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਕਿਸੇ ਭਰੋਸੇਮੰਦ ਸੋਮੇ ਤੋਂ ਹੀ ਖ਼ਰੀਦੀਆਂ ਜਾਣ : ਵਧੀਕ ਡਿਪਟੀ ਕਮਿਸ਼ਨਰ

ਬਠਿੰਡਾ, (ਖ਼ਬਰ ਵਾਲੇ ਬਿਊਰੋ): ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਦੀ ਪ੍ਰਧਨਗੀ ਹੇਠ ਹਲਵਾਈ, ਹੋਟਲ ਵਾਲੇ, ਢਾਬੇ ਵਾਲੇ ਅਤੇ ਕੈਟਰਿੰਗ ਵਾਲਿਆਂ ਨਾਲ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਚ ਮੀਟਿੰਗ ਕੀਤੀ ਗਈ। ਉਨ•ਾਂ ਨੇ ਇਸ ਮੀਟਿੰਗ ਵਿਚ ਹਾਜ਼ਰ ਹੋਏ ਨੁਮਾਇੰਦਿਆਂ ਨੂੰ ਦੁੱਧ ਅਤੇ ਦੁੱਧ ਦੇ ਪਦਾਰਥਾਂ ਵਿਚ ਹੋਣ ਵਾਲੀਆਂ ਮਿਲਾਵਟਾਂ ਬਾਰੇ ਪੂਰੀ ਤਰ•ਾਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਜਨਰਲ ਮੈਨੇਜਰ ਵੇਰਕਾ ਦੀ ਟੀਮ ਨੇ ਦੁੱਧ ਵਿਚ ਹੋਣ ਵਾਲੀ ਮਿਲਾਵਟ ਨੂੰ ਚੈਕ ਕਰਨ ਦੇ ਤਰੀਕੇ ਮੌਕੇ 'ਤੇ ਟੈਸਟ ਕਰਕੇ ਦਿਖਾਏ ਗਏ। ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਨੇ ਮੀਟਿੰਗ ਵਿਚ ਸਭਨੂੰ ਸਖ਼ਤ ਹਦਾਇਤ ਦਿੱਤੀ ਕਿ ਉਹ ਐਫ.ਐਸ.ਐਸ.ਏ.ਆਈ. (6SS19) ਦੇ ਅਨੁਸਾਰ ਪ੍ਰੋਡੈਕਟ ਤਿਆਰ ਕਰਨ ਅਤੇ ਇਨ•ਾਂ ਮਿਠਾਇਆ ਵਿਚ ਮਾਨਤਾ ਪ੍ਰਾਪਤ ਅਤੇ ਸਹੀ ਮਾਤਰਾ ਵਿਚ ਰੰਗਾਂ ਦੀ ਵਰਤੋਂ ਕਰਨ ਬਾਰੇ ਦੱਸਿਆ। ਸਾਰੇ ਫੂਡ ਬਿਜ਼ਨਸ ਓਪਰੇਟਰ ਨੂੰ ਐਫ.ਐਸ.ਐਸ.ਏ.ਆਈ. (6SS19) ਬਾਰੇ ਜਾਣਕਾਰੀ ਦਿੱਤੀ ਗਈ। ਸਭ ਨੂੰ ਫੂਡ ਲਾਇਸੈਂਸ ਰਜਿਸਟ੍ਰੇਸ਼ਨ ਬਣਾਉਣ ਵਾਸਤੇ ਪ੍ਰੇਰਿਆ ਗਿਆ।
ਜ਼ਿਲ•ਾ ਸਿਹਤ ਅਫ਼ਸਰ ਵਲੋਂ ਕਾਰੋਬਾਰੀਆਂ ਨੂੰ ਆਪਣੇ ਅਦਾਰੇ ਦੀ ਪੂਰੀ ਤਰ•ਾਂ ਸਫ਼ਾਈ ਰੱਖਣ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਮੱਖੀ, ਮੱਛਰ ਅਤੇ ਚੂਹਿਆਂ ਆਦਿ ਤੋਂ ਬਚਾਉਣ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਨੇ ਕਾਰੋਬਾਰੀਆਂ ਨੂੰ ਇਹ ਵੀ ਕਿਹਾ ਗਿਆ ਕਿ ਦੁੱਧ ਪਨੀਰ ਆਦਿ ਕਿਸੇ ਭਰੋਸੇਮੰਦ ਸੋਮੇ ਤੋਂ ਖ਼ਰੀਦ ਕਰਨ।