• Home
  • ਮਹਾਗਠਜੋੜ ਬਣਾਉਣ ਲਈ ਮੀਟਿੰਗ 10 ਨੂੰ-ਭਾਜਪਾ ਵਿਰੋਧੀ ਦਲ ਜੋੜਨਗੇ ਸਿਰ

ਮਹਾਗਠਜੋੜ ਬਣਾਉਣ ਲਈ ਮੀਟਿੰਗ 10 ਨੂੰ-ਭਾਜਪਾ ਵਿਰੋਧੀ ਦਲ ਜੋੜਨਗੇ ਸਿਰ

ਨਵੀਂ ਦਿੱਲੀ : ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਵਿਰੋਧੀ ਪਾਰਟੀਆਂ ਦੀ ਮਹਾ ਗਠਜੋੜ ਦੇ ਮੰਥਨ ਲਈ 10 ਦਸੰਬਰ ਨੂੰ ਮੀਟਿੰਗ ਹੋਵੇਗੀ। ਇਹ ਜਾਣਕਾਰੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਦਿੱਤੀ। ਉਹ ਤੇਲਗਾਨਾ ਚੋਣਾਂ ਲਈ ਰਾਹੁਲ ਗਾਂਧੀ ਨਾਲ ਪ੍ਰਚਾਰ 'ਚ ਜੁਟੇ ਹੋਏ ਹਨ ਤੇ ਇਹ ਗੱਲ ਉਨਾਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਆਖੀ। ਉਨਾਂ ਦੇ ਇਸ ਬਿਆਨ ਦੀ ਸਟੇਜ 'ਤੇ ਬੈਠੇ ਰਾਹੁਲ ਗਾਂਧੀ ਨੇ ਵੀ ਹਾਮੀ ਭਰੀ।
ਨਾਇਡੂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਨਿੱਕੇ ਮੋਟੇ ਭੇਦਭਾਵ ਭੁਲਾ ਕੇ ਗਠਜੋੜ ਨੂੰ ਬਣਾਉਣ 'ਚ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਦੇਸ਼ ਅੰਦਰ ਲੋਕਤੰਤਰ ਨੂੰ ਬਚਾਉਣ ਲਈ ਸਾਰੀਆਂ ਪਾਰਟੀਆਂ ਨੂੰ ਇੱਕ ਮੰਚ 'ਤੇ ਇਕੱਠਾ ਹੋਣਾ ਹੀ ਪਵੇਗਾ।