• Home
  • ਐਤਵਾਰ ਅਤੇ ਸੋਮਵਾਰ ਨੂੰ ਪੰਜਾਬ ਸਮੇਤ ਉੱਤਰੀ ਰਾਜਾਂ ਵਿਚ ਭਾਰੀ ਬਰਸਾਤ 

ਐਤਵਾਰ ਅਤੇ ਸੋਮਵਾਰ ਨੂੰ ਪੰਜਾਬ ਸਮੇਤ ਉੱਤਰੀ ਰਾਜਾਂ ਵਿਚ ਭਾਰੀ ਬਰਸਾਤ 

‌ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਮੌਸਮ ਵਿਭਾਗ ਵੱਲੋਂ ਦੋ ਦਿਨਾਂ ਵਿੱਚ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਦੀ ਭਵਿੱਖਵਾਣੀ ਹੈ ।
ਵਿਭਾਗ ਦੇ ਸੂਤਰਾਂ ਅਨੁਸਾਰ ਅਰੁਣਾਚਲ ਪ੍ਰਦੇਸ਼, ਨਾਗਾਲੈਂਡ ,ਮਣੀਪੁਰ, ਮਿਜ਼ੋਰਮ ,ਤ੍ਰਿਪੁਰਾ ਅਤੇ ਉੱਤਰੀ ਉੱਤਰਾਖੰਡ ਵਿੱਚ ਐਤਵਾਰ ਨੂੰ ਮੋਹਲੇਧਾਰ ਬਰਸਾਤ ਹੋਣ ਦੀ ਉਮੀਦ ਹੈ . ਜਦਕਿ ਸੋਮਵਾਰ ਨੂੰ ਪੰਜਾਬ ,ਹਰਿਆਣਾ, ਚੰਡੀਗੜ੍ਹ ,ਦਿੱਲੀ, ਰਾਜਸਥਾਨ ਅਤੇ ਕੁਝ ਦਿਨ ਹੋਰ ਸੂਬਿਆਂ ਵਿੱਚ ਭਾਰੀ ਬਰਸਾਤ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ ।
ਸ਼ਨੀਵਾਰ ਨੂੰ ਵੀ ਵਿਭਾਗ ਦੀ ਸੂਚਨਾ ਅਨੁਸਾਰ ਦਿੱਲੀ ਅਤੇ ਮੈਦਾਨੀ ਸੂਬਿਆਂ ਵਿੱਚ ਭਾਰੀ ਬਰਸਾਤ ਹੋਈ।