• Home
  • ਭੇਦ ਭਰੇ ਹਾਲਾਤਾਂ ‘ਚ ਛੱਪੜ ਚ ਕਾਰ ਸਮੇਤ ਡੁੱਬੀਆਂ 2 ਸਿੱਖ ਫੌਜੀਆਂ ਦੀਆਂ ਮਿਲੀਆਂ ਲਾਸ਼ਾਂ -ਪੁਲਿਸ ਜਾਂਚ ਚ ਜੁਟੀ

ਭੇਦ ਭਰੇ ਹਾਲਾਤਾਂ ‘ਚ ਛੱਪੜ ਚ ਕਾਰ ਸਮੇਤ ਡੁੱਬੀਆਂ 2 ਸਿੱਖ ਫੌਜੀਆਂ ਦੀਆਂ ਮਿਲੀਆਂ ਲਾਸ਼ਾਂ -ਪੁਲਿਸ ਜਾਂਚ ਚ ਜੁਟੀ

ਮੋਗਾ :ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਵਿਖੇ ਭੇਦ ਭਰੇ ਹਲਾਤਾਂ 'ਚ  ਿੱਕ ਸਵਿੱਫਟ ਕਾਰ  ਛੱਪੜ 'ਚ ਪਲਟ ਜਾਣ  ਕਾਰਨ ਦੋਂ  ਫੌਜੀ ਜਵਾਨਾਂ  ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਿਆ ਹੈ । ਪਰਿਵਾਰਕ ਮੈਂਬਰਾਂ ਤੋਂ   ਮਿਲੀ ਜਾਣਕਾਰੀ ਅਨੁਸਾਰ  ਸੁਰਜੀਤ ਸਿੰਘ ਪੁੱਤਰ ਚਮਕੌਰ ਸਿੰਘ ਪਿੰਡ ਭਿੰਡਰ ਖੁਰਦ ਅਤੇ ਹਰਪ੍ਰੀਤ ਸਿੰਘ ਪਿੰਡ ਬਾਲਸੰਡਾ  (ਰੋਪੜ) ਜੋ ਕਿ   ਿਕੱਠੇ  ਜਲੰਧਰ ਵਿਖੇ 13 ਮੀਡੀਅਮ ਯੂਨਿਟ 'ਚ ਡਿਊਟੀ ਕਰਦੇ ਸਨ । 3 ਮਾਰਚ  ਨੂੰ ਉਹ ਦੋਵੇਂ  ਿਕੱਠੇ ਪਿੰਡ ਭਿੰਡਰ ਖੁਰਦ ਮੋਗਾ ਵਿਖੇ ਪਰਿਵਾਰ ਨੂੰ ਮਿਲਣ ਲ ੀ ਆ ਰਹੇ ਸਨ ਜਿਸ ਦੀ ਜਾਣਕਾਰੀ ਸੂਬੇਦਾਰ ਸੁਰਜੀਤ ਸਿੰਘ ਨੇ ਆਪਣੀ ਪਤਨੀ ਨੂੰ ਫੋਨ ਰਾਹੀ  ਦਿੱਤੀ ਸੀ  ।  ਪਰ ਦੇਰ ਰਾਤ  ਤੱਕ  ਜਦ ਉਹ ਘਰ ਨਾ ਪਰਤੇ ਤਾਂ ਪਰਿਵਾਰਕ ਮੈਂਬਰਾਂ ਵੱਲੋਂ  ਵਾਰ ਵਾਰ ਫੋਨ ਤੇ ਸਪੰਰਕ  ਕੀਤਾ ਗਿਆ ਪਰ ਦੋਵਾਂ ਦਾ ਮੋਬਾ ਿਲ ਫੋਨ ਬੰਦ ਆ ਰਿਹਾ ਸੀ । ਅਗਲੇ ਦਿਨ ਪਰਿਵਾਰਕ ਮੈਂਬਰਾਂ ਨੇ  ਿਸ ਘਟਨਾ ਦੀ ਜਾਣਕਾਰੀ ਫੌਜ ਅਧਿਕਾਰੀਆਂ ਨੂੰ ਦਿੱਤੀ ਅਤੇ ਉਹਨਾਂ ਵੱਲੋਂ ਵੀ  ਿਹਨਾਂ ਜਵਾਨਾਂ ਦੀ ਭਾਲ ਕੀਤੀ ਗ ੀ ਪਰ ਦੋਵਾਂ ਜਵਾਨਾਂ ਦਾ ਕੋ ੀ ਥਹੁ ਪਤਾ ਨਾ ਲੱਗ ਸਕਿਆ । ਅਖੀਰ ਫੌਜ ਦੇ ਅਧਿਕਾਰੀਆਂ ਵੱਲੋਂ  ਿਹਨਾਂ ਲਾਪਤਾ ਫੌਜ ਦੇ ਜਵਾਨਾਂ ਸਬੰਧੀ ਪੁਲੀਸ  ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਕੀਤੀ ਗ ੀ ਜਾਂਚ ਪੜਤਾਲ ਦੌਰਾਨ  ਿਹਨਾਂ ਫੌਜੀ ਜਵਾਨਾਂ ਦੇ ਫੋਨ ਦੀ ਲੋਕੇਸ਼ਨ ਪਿੰਡ ਜਲਾਲਾਬਾਦ ਤੱਕ ਹੀ ਆ ਰਹੀ ਸੀ । ਅੱਜ ਪਰਿਵਾਰਕ ਮੈਂਬਰਾਂ ਨੂੰ ਅਚਨਚੇਤ ਪਿੰਡ ਦੇ ਛੱਪੜ 'ਚ  ਿੱਕ ਪਲਟੀ ਹੋ ੀ  ਗੱਡੀ ਦਾ ਟਾ ਿਰ ਦਿਖਾ ੀ ਦਿੱਤਾ ਤਾਂ  ਿਸ ਦੀ ਸੂਚਨਾ ਥਾਣਾ ਧਰਮਕੋਟ ਵਿਖੇ ਪੁਲੀਸ ਨੂੰ ਦਿੱਤੀ ਗ ੀ ।  ਪੁਲੀਸ ਅਧਿਕਾਰੀਆਂ ਵੱਲੋਂ ਗੱਡੀ ਬਾਹਰ ਕੱਢਣ ਤੇ ਦੋਹਾਂ ਮ੍ਰਿਤਕ ਫੌਜੀ ਜਵਾਨਾਂ ਦੀਆਂ ਲਾਸਾਂ  ਬਰਾਮਦ ਹੋ ਗ ੀਆਂ । ਥਾਣਾ ਧਰਮਕੋਟ ਦੀ ਪੁਲੀਸ ਵੱਲੋਂ   ਿਹਨਾਂ ਮ੍ਰਿਤਕ ਦੋਹਾਂ ਫੌਜੀ ਜਵਾਨਾਂ ਸਬੰਧੀ ਫੌਜ ਦੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।  ਦੂਜੇ ਪਾਸੇ ਪੰਜਾਬ ਪੁਲਸ ਇਸ ਘਟਨਾ ਦੀ ਜਾਂਚ ਲਈ ਬੜੀ ਬਰੀਕੀ ਨਾਲ ਜੁਟੀ ਹੋਈ ਹੈ ,ਫਿਲਹਾਲ ਪੁਲਸ ਲਈ ਫੌਜੀ ਜਵਾਨਾਂ ਦੀ ਦਰਦਨਾਕ ਹਾਦਸੇ ਚ ਹੋਈ ਮੌਤ ਬੁਝਾਰਤ ਬਣਿਆ ਹੋਇਆ ਹੈ ।