• Home
  • ਸਾਰਾਗੜੀ ਦੇ ਜੰਗੀ ਨਾਇਕਾਂ ਨੂੰ ਮੁੱਖ ਮੰਤਰੀ ਵਲੋਂ ਸ਼ਰਧਾਂਜਲੀ

ਸਾਰਾਗੜੀ ਦੇ ਜੰਗੀ ਨਾਇਕਾਂ ਨੂੰ ਮੁੱਖ ਮੰਤਰੀ ਵਲੋਂ ਸ਼ਰਧਾਂਜਲੀ

ਫ਼ਿਰੋਜ਼ਪੁਰ, (ਖ਼ਬਰ ਵਾਲੇ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜੀ ਜੰਗ ਦੀ 121 ਵਰੇਗੰਢ ਮੌਕੇ ਇਸ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਅਤੇ ਅਗਲੀ ਵਰੇਗੰਢ ਤੋਂ ਪਹਿਲਾਂ ਅਤਿ ਆਧੁਨਿਕ ਸਾਰਾਗੜੀ ਯਾਦਗਾਰ ਬਣਾਉਣ ਦਾ ਭਰੋਸਾ ਦਿਵਾਇਆ ਹੈ।
ਸਾਰਾਗੜੀ ਗੁਰਦੁਆਰੇ ਵਿਖੇ ਨਤਮਸਤਕ ਹੋਣ ਤੋਂ ਬਾਅਦ ਅੱਜ ਇਥੇ ਇਕ ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਮੁੱਖ ਮੰਤਰੀ ਉਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਬਰਕੀ ਸੁਕਏਅਰ ਵਿਖੇ ਗਏ ਜਿਨ•ਾਂ ਭਾਰਤ-ਪਾਕਿ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ।
ਸਾਰਾਗੜੀ ਗੁਰਦੁਆਰਾ ਕੰਪਲੈਕਸ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਸਮਾਣਾ ਰਿੱਜ (ਹੁਣ ਪਾਕਿਸਤਾਨ) ਨੇੜੇ ਬਹਾਦਰੀ ਦੀ ਮਿਸਾਲ ਕਾਇਮ ਕਰਦੇ ਹੋਏ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ 36 ਸਿੱਖ ਦੇ 22 ਫੌਜੀਆਂ ਨੂੰ ਯਾਦ ਕੀਤਾ। ਇਨਾਂ ਫੌਜੀਆਂ ਨੇ 12 ਸਤੰਬਰ, 1897 ਵਿੱਚ ਤਕਰੀਬਨ 10 ਹਜ਼ਾਰ ਅਫਗ਼ਾਨਾਂ ਨਾਲ ਲੜਦੇ ਹੋਏ ਸ਼ਹੀਦੀ ਪਾਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਨਾਇਕ ਲਾਲ ਸਿੰਘ, ਲਾਂਸ ਨਾਇਕ ਚੰਦਾ ਸਿੰਘ ਦੇ ਨਾਲ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸਿੱਖ ਰੈਜੀਮੈਂਟ ਦੇ ਫੌਜੀਆਂ ਨੇ ਮਿਸਾਲੀ ਬਹਾਦਰੀ ਅਤੇ ਨਾਇਕਾਂ ਵਾਲੀ ਭੂਮਿਕਾ ਨਿਭਾਉਂਦੇ ਹੋਏ 10 ਹਜ਼ਾਰ ਅਫ਼ਗ਼ਾਨਾਂ ਨਾਲ ਆਪਣੇ ਅੰਤਿਮ ਸਾਹਾਂ ਤੱਕ ਲੜਾਈ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ•ਾਂ ਸ਼ਹੀਦਾਂ ਦੀ ਯਾਦ ਵਿੱਚ ਅਤਿ ਆਧੁਨਿਕ ਯਾਦਗਾਰ ਦੇ ਮਾਡਲ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
ਆਪਣੇ ਸਵਾਗਤੀ ਭਾਸ਼ਣ ਵਿਚ ਜੀ.ਓ.ਸੀ ਜੇ.ਐਸ ਸੰਧੂ ਨੇ ਸਾਰਾਗੜੀ ਯਾਦਗਾਰ ਨੂੰ ਸ਼ਾਨਾਮੱਤੇ ਪ੍ਰਾਜੈਕਟ ਵਜੋਂ ਵਿਕਸਤ ਕਰਨ ਲਈ ਨਿੱਜੀ ਦਿਲਚਸਪੀ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸਾਰਾਗੜੀ ਗੁਰਦੁਆਰੇ ਵਿਚ ਨਤਮਸਤਕ ਹੋਏ ਜਿੱਥੇ ਉਨਾਂ ਨੂੰ ਸਿਰੋਪਾਉ ਬਖਸ਼ਿਸ਼ ਕੀਤਾ ਗਿਆ।
ਮੁੱਖ ਮੰਤਰੀ ਨੇ ਸਾਰਾਗੜੀ ਸ਼ਹੀਦਾਂ ਦੇ 11 ਪਰਿਵਾਰਕ ਮੈਂਬਰਾਂ ਨੂੰ ਸਿਰੋਪਾਉ ਤੇ ਲੋਈ ਨਾਲ ਸਨਮਾਨਿਤ ਕੀਤਾ। ਇਨਾਂ ਵਿੱਚ ਹਵਾਲਦਾਰ ਈਸ਼ਰ ਸਿੰਘ ਦੇ ਵਾਰਸ ਸੰਤੋਖ ਸਿੰਘ, ਨਾਇਕ ਲਾਲ ਸਿੰਘ ਦੇ ਵਾਰਸ ਬਲਰਾਜ ਸਿੰਘ, ਕਾਬਲ ਸਿੰਘ ਤੇ ਸਰਬਜੀਤ ਸਿੰਘ, ਲਾਂਸ ਨਾਇਕ ਚੰਦਾ ਸਿੰਘ ਦੇ ਵਾਰਸ ਹਰਬੰਸ ਸਿੰਘ, ਸਿਪਾਹੀ ਉੱਤਮ ਸਿੰਘ ਦੇ ਵਾਰਸ ਗੁਰਨੇਕ ਸਿੰਘ, ਸਿਪਾਹੀ ਨਰੈਣ ਸਿੰਘ ਦੇ ਵਾਰਸ ਮਹਿੰਦਰ ਸਿੰਘ, ਭਗਵਾਨ ਸਿੰਘ ਦੇ ਵਾਰਸ ਜੋਗਿੰਦਰ ਸਿੰਘ, ਸਿਪਾਹੀ ਸਾਹਿਬ ਸਿੰਘ ਦੇ ਵਾਰਸ ਬਲਵਿੰਦਰ ਸਿੰਘ, ਰਘੁਬੀਰ ਸਿੰਘ ਤੇ ਜਸਪਾਲ ਸਿੰਘ ਸ਼ਾਮਲ ਹਨ।
ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ ਵੱਖ ਰੈਜੀਮੈਂਟਾਂ ਦੇ ਜਵਾਨਾਂ ਵੱਲੋਂ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਸ਼ਹੀਦ ਹੋਣ ਵਾਲੇ 28 ਸੈਨਿਕਾਂ ਦੇ ਪਰਿਵਾਰ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿਚ ਸਿੱਖ ਰੈਜੀਮੈਂਟ, ਸਿੱਖ ਐਲ ਆਈ, ਬਹਾਦਰ ਕੌਰ, ਪੰਜਾਬ ਰੈਜੀਮੈਂਟ, 16 ਗਾਰਡ, ਮਾਹਰ ਰੈਜੀਮੈਂਟ, ਬੀ.ਈ.ਜੀ. ਕਿਰਕੀ, ਆਰਟਿਲਰੀ (282 ਮੱਧ ਰੈਜੀਮੈਂਟ), ਆਰਮਡ ਰੈਜੀਮੈਂਟ, 8 ਸਿੱਖ, 10 ਸਿੱਖ, 4 ਜੇ.ਏ.ਕੇ ਆਰ.ਆਈ.ਐਫ (28 ਆਰ ਆਰ), 51 ਫੀਲਡ ਰੈਜੀਮੈਂਟ (ਆਰਟਿਲਰੀ), 113 ਇੰਜੀਨੀਅਰਜ਼ ਰੈਜੀਮੈਂਟ, 13 ਸਿੱਖ ਐਲ ਆਈ, 2 ਸਿੱਖ, 21 ਸਿੱਖ, 92 ਫੀਲਡ ਰੈਜੀਮੈਂਂਟ (ਆਰਟਿਲਰੀ), 19 ਪੰਜਾਬ ਅਤੇ 332 ਮੱਧ ਰੈਜੀਮੈਂਟ ਸ਼ਾਮਲ ਹਨ।