• Home
  • ਏਸ਼ੀਆ ਕੱਪ : ਹਿੰਦੁਸਤਾਨ ਦੇ ਤੂਫ਼ਾਨ ਅੱਗੇ ਉਡਿਆ ਪਾਕਿਸਤਾਨ

ਏਸ਼ੀਆ ਕੱਪ : ਹਿੰਦੁਸਤਾਨ ਦੇ ਤੂਫ਼ਾਨ ਅੱਗੇ ਉਡਿਆ ਪਾਕਿਸਤਾਨ

ਦੁਬਈ, (ਖ਼ਬਰ ਵਾਲੇ ਬਿਊਰੋ) : ਏਸੀਆ ਕੱਪ ਦਾ ਖੁਮਾਰ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਬੀਤੇ ਕਲ ਭਾਰਤੀ ਤੇ ਪਾਕਿਸਤਾਨੀ ਪੱਬਾਂ ਭਾਰ ਸਨ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਣ ਵਾਲਾ ਮੈਚ ਬੜਾ ਹੀ ਰੁਮਾਂਚਿਕ ਹੋਵੇਗਾ ਪਰ ਘਬਰਾਏ ਪਾਕਿਸਤਾਨੀ ਖਿਡਾਰੀਆਂ ਨੇ ਹਾਰੇ ਹੋਏ ਜੁਆਰੀਏ ਵਾਂਗ ਪਹਿਲਾਂ ਹੀ ਹਥਿਆਰ ਸੁੱਟ ਦਿੱਤੇ ਤੇ ਸਿੱਟੇ ਵਜੋਂ ਭਾਰਤ ਨੇ 29 ਵੇਂ ਓਵਰ 'ਚ ਹੀ ਮੈਚ ਜਿੱਤ ਕੇ ਏਸ਼ੀਆ ਦੀ ਬਾਦਸ਼ਾਹਤ 'ਤੇ ਮੋਹਰ ਲਾ ਦਿੱਤੀ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਕੇਵਲ 162 ਦੌੜਾਂ ਬਣਾਈਆਂ ਤੇ ਉਸ ਦੀ ਸਾਰੀ ਟੀਮ 41 ਓਵਰਾਂ 'ਚ ਹੀ ਸਿਮਟ ਗਈ। ਭੁਵੇਨਸ਼ਵਰ ਨੇ ਸ਼ੁਰੂਆਤੀ ਓਵਰਾਂ ਤੇ ਕੇਦਾਰ ਯਾਦਵ ਨੇ ਵਿਚਕਾਰਲੇ ਓਵਰਾਂ 'ਚ ਤਿੰਨ-ਤਿੰਨ ਵਿਕਟਾਂ ਲੈ ਕੇ ਪਾਕਿਸਤਾਨ ਦਾ ਲੱਕ ਤੋੜ ਦਿੱਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਓਪਨਰਾਂ ਨੇ ਟੀਚੇ ਨੂੰ ਬੌਣਾ ਕਰ ਦਿੱਤਾ ਤੇ ਭਾਰਤ ਨੇ ਦੋ ਵਿਕਟਾਂ ਗੁਆ ਕੇ ਮਹਿਜ਼ 29 ਓਵਰਾਂ 'ਚ ਇਹ ਟੀਚਾ ਪੂਰਾ ਕਰ ਲਿਆ।
ਮੈਚ ਦੌਰਾਨ ਇਕ ਖ਼ਾਸ ਗੱਲ ਦੇਖੀ ਗਈ ਕਿ ਰਵਾਇਤੀ ਵਿਰੋਧੀ ਹੋਣ ਦੇ ਬਾਵਜੂਦ ਵੀ ਦੋਹਾਂ ਟੀਮਾਂ ਦੇ ਖਿਡਾਰੀਆਂ ਵਿਚ ਮੈਦਾਨ 'ਤੇ ਹਾਸਾ ਠੱਠਾ ਚਲਦਾ ਰਿਹਾ ਤੇ ਕਿਸੇ ਤਰਾਂ ਦੀ ਕੜਵਾਹਟ ਮੈਦਾਨ 'ਤੇ ਨਹੀਂ ਦਿਖੀ।