• Home
  • ਭਾਰਤ-ਵੈਸਟ ਇੰਡੀਜ਼ ਟੈਸਟ ਲੜੀ ਦਾ ਪਹਿਲਾ ਮੈਚ: ਦੂਜੇ ਦਿਨ ਹੀ ਭਾਰਤ ਨੇ ਕੀਤਾ ਮੈਚ ਮੁੱਠੀ ‘ਚ

ਭਾਰਤ-ਵੈਸਟ ਇੰਡੀਜ਼ ਟੈਸਟ ਲੜੀ ਦਾ ਪਹਿਲਾ ਮੈਚ: ਦੂਜੇ ਦਿਨ ਹੀ ਭਾਰਤ ਨੇ ਕੀਤਾ ਮੈਚ ਮੁੱਠੀ ‘ਚ

ਰਾਜਕੋਟ, (ਖ਼ਬਰ ਵਾਲੇ ਬਿਊਰੋ): ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਕ੍ਰਿਕਟ ਟੈਸਟ ਲੜੀ ਸ਼ੁਰੂ ਹੋ ਚੁੱਕੀ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਭਾਰਤ ਵਲੋਂ ਲੋਕੇਸ਼ ਰਾਹੁਲ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਉਧਰ ਆਪਣਾ ਡੈਬਿਊ ਕਰ ਰਹੇ ਪ੍ਰਿਥਵੀ ਸ਼ਾਹ ਨੇ ਵਧੀਆ ਖੇਡ ਦਿਖਾਉਂਦਿਆਂ 154 ਗੇਂਦਾਂ 'ਤੇ 134 ਦੌੜਾਂ ਬਣਾਈਆਂ ਤੇ ਉਨਾਂ ਦੇ ਨਾਲ ਖੇਡ ਰਹੇ ਚੇਤੇਸਵਰ ਪੁਜਾਰਾ ਵੀ 86 ਦੌੜਾਂ ਦਾ ਯੋਗਦਾਨ ਪਾਇਆ। ਪ੍ਰਿਥਵੀ ਸ਼ਾਹ ਤੇ ਪੁਜਾਰਾ ਦੇ ਆਊਟ ਹੋਣ ਤੋਂ ਬਾਅਦ ਕੋਹਲੀ ਨੇ 139 ਅਤੇ ਰਿਹਾਣੇ ਨੇ 41 ਦੌੜਾਂ ਬਣਾਈਆਂ। ਚੰਗੀ ਲੈਅ 'ਚ ਦਿਖ ਰਹੇ ਵਿਕਟ ਕੀਪਰ/ਬੱਲੇਬਾਜ਼ ਰਿਸ਼ਭ ਪੰਤ ਆਪਣੇ ਪਹਿਲੇ ਸੈਂਕੜੇ ਦੇ ਨੇੜੇ ਪਹੁੰਚ ਕੇ ਆਊਟ ਹੋ ਗਏ। ਪੰਤ ਨੇ 92 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੇ ਫਿਰਕੀ ਦੇ ਜਾਦੂਗਰ ਰਵਿੰਦਰ ਜਡੇਜਾ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ। ਇਸ ਤਰਾਂ ਭਾਰਤ ਨੇ 9 ਵਿਕਟਾਂ 'ਤੇ 649 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਵੈਸਟ ਇੰਡੀਜ਼ ਦੀ ਟੀਮ ਨੂੰ ਸ਼ੁਰੂ 'ਚ ਹੀ ਦੋ ਝਟਕੇ ਲੱਗ ਗਏ ਤੇ ਸ਼ੰਮੀ ਨੇ ਦੋਹਾਂ ਸਲਾਮੀ ਬੱਲੇਬਾਜ਼ਾਂ ਨੂੰ 8 ਦੌੜਾਂ ਦੇ ਸਕੋਰ 'ਤੇ ਹੀ ਪੈਵੇਲੀਅਨ ਭੇਜ ਦਿੱਤਾ। ਦਿਨ ਦੀ ਖੇਡ ਖ਼ਤਮ ਹੋਣ ਤਕ ਵੈਸਟ ਇੰਡੀਜ਼ ਨੇ 94 ਦੌੜਾਂ ਬਣਾ ਕੇ 6 ਵਿਕਟਾਂ ਖੋ ਦਿੱਤੀਆਂ ਸਨ।