• Home
  • ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਵਿਰੁੱਧ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣਗੇ ਖਹਿਰਾ -ਕਿਹਾ ਕੈਪਟਨ ਤੇ ਬਾਦਲ ਰਲੇ ਹੋਏ ਹਨ

ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਵਿਰੁੱਧ ਚੋਣ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ ਦੇਣਗੇ ਖਹਿਰਾ -ਕਿਹਾ ਕੈਪਟਨ ਤੇ ਬਾਦਲ ਰਲੇ ਹੋਏ ਹਨ

ਚੰਡੀਗੜ੍ਹ : ਚੋਣ ਕਮਿਸ਼ਨ ਵੱਲੋਂ ਅਕਾਲੀ ਦਲ ਦੀ ਸ਼ਿਕਾਇਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਚ ਪੇਸ਼ ਕਰਨ ਤੋਂ ਬਾਅਦ ਗਠਿਤ ਕੀਤੀ ਗਈ ਐਸਆਈਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਕੀਤੇ ਗਏ ਤਬਾਦਲੇ ਤੋਂ ਬਾਅਦ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਚ ਹੀ ਨਹੀਂ ਸਗੋਂ ਪੰਥਕ ਹਲਕਿਆਂ ਚ ਰੋਸ ਪਾਇਆ ਜਾ ਰਿਹਾ ਹੈ । ਇਸ ਸਬੰਧੀ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਪੀਡੀਏ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਤੇ ਉਂਗਲੀ ਉਠਾਉਂਦਿਆਂ ਕਿਹਾ ਕਿ ਇਹ ਫ਼ੈਸਲਾ ਸਿਆਸਤ ਤੋਂ ਪ੍ਰੇਰਿਤ ਹੈ ,ਜਿਸ ਕਾਰਨ ਉਹ ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਚੁਣੌਤੀ ਦੇਣਗੇ । ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲ ਰਾਜ ਮੌਕੇ ਉਪਰੋਥਲੀ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਲਈ ਬਾਦਲ ਸਰਕਾਰ ਨੇ ਦੇ ਆਗੂ ਵੀ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਰਹੇ ਹਨ, ਜਿਸ ਕਾਰਨ ਐੱਸਆਈਟੀ ਦੇ ਉਕਤ ਅਧਿਕਾਰੀ ਵੱਲੋਂ ਸਹੀ ਦਿਸ਼ਾ ਵੱਲ ਕੀਤੀ ਜਾ ਰਹੀ ਜਾਂਚ ਚ ਅੜਿੱਕਾ ਪਾਉਣ ਲਈ ਸੁਖਬੀਰ ਸਿੰਘ ਬਾਦਲ ਨੇ ਨਰੇਸ਼ ਗੁਜਰਾਲ ਤੋਂ ਸ਼ਿਕਾਇਤ ਕਰਵਾਉਣ ਉਪਰੰਤ ਰਾਜਸੀ ਸਹਾਰਾ ਲਿਆ ਹੈ । ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਐੱਸਆਈਟੀ ਦੀ ਜਾਂਚ ਦਾ ਚੋਣ ਜ਼ਾਬਤੇ ਨਾਲ ਕੋਈ ਸਬੰਧ ਨਹੀ ਹੈ ,ਕਿਉਂਕਿ ਮਾਣਯੋਗ ਹਾਈਕੋਰਟ ਵੱਲੋਂ ਵੀ ਦੋਸ਼ੀ ਪੁਲਿਸ ਅਫ਼ਸਰਾਂ ਵੱਲੋਂ ਪਾਈਆਂ ਗਈਆਂ ਪਟੀਸ਼ਨਾਂ ਨੂੰ ਰੱਦ ਕਰਦਿਆਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਐੱਸ ਆਈ ਟੀ ਇੱਕ ਸੁਤੰਤਰ ਏਜੰਸੀ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਕੁਝ ਬੇਅਦਬੀ ਮਾਮਲੇ ਦੀਆਂ ਘਟਨਾਵਾਂ ਉਪਰੰਤ ਹੋਏ ਗੋਲੀ ਕਾਂਡ ਦੀ ਜਾਂਚ ਨੂੰ ਰੋਕਣ ਲਈ ਕੀਤਾ ਗਿਆ ਹੈ । ਇਸ ਸਮੇਂ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਦੋਸ਼ ਲਾਉਂਦੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣਾ ਪੱਖ ਸਹੀ ਰੱਖਿਆ ਹੁੰਦਾ ਤਾਂ ਹੋ ਸਕਦੈ ਚੋਣ ਕਮਿਸ਼ਨ ਇਹ ਫ਼ੈਸਲਾ ਨਹੀਂ ਕਰਦੇ ।ਖਹਿਰਾ ਦੇ ਸਮੇਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੋਣ ਕਮਿਸ਼ਨ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਚ ਚੁਣੌਤੀ ਦੇਣ । ਪਰ ਉਸ ਨੇ ਬੜੇ ਅਫ਼ਸੋਸ ਨਾਲ ਕਿਹਾ ਕਿ ਇਹ ਨਹੀਂ ਹੋਵੇਗਾ ਕਿਉਂਕਿ ਕੈਪਟਨ ਤੇ ਬਾਦਲ ਦੋਵੇਂ ਰਲੇ ਹੋਏ ਹਨ ।