• Home
  • 150 ਫੁੱਟ ਡੂੰਘੇ ਬੋਰ ਚ ਡਿੱਗੇ ਫ਼ਤਿਹ ਵੀਰ ਬਾਰੇ ਪੜ੍ਹੋ ਤਾਜ਼ਾ ਜਾਣਕਾਰੀ .।

150 ਫੁੱਟ ਡੂੰਘੇ ਬੋਰ ਚ ਡਿੱਗੇ ਫ਼ਤਿਹ ਵੀਰ ਬਾਰੇ ਪੜ੍ਹੋ ਤਾਜ਼ਾ ਜਾਣਕਾਰੀ .।

ਸੰਗਰੂਰ :- 76ਘੰਟਿਆਂ ਤੋਂ 150 ਫੁੱਟ ਡੂੰਘੇ ਟਿਊਬਵੈੱਲ ਵਾਲੇ ਬੋਰ ਚ ਡਿੱਗਕੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ 2 ਵਰ੍ਹਿਆਂ ਦੇ ਮਾਸੂਮ ਫ਼ਤਿਹ ਵੀਰ ਨੂੰ ਕੁਝ ਹੀ ਮਿੰਟਾਂ ਚ ਬਾਹਰ ਕੱਢ ਲਿਆ ਜਾਵੇਗਾ । ਬਾਹਰ ਕੱਢਣ ਲਈ ਆਪਰੇਸ਼ਨ ਟੀਮ ਵੱਲੋਂ ਨਵੇਂ ਪੱਟੇ ਗਏ 125 ਫੁੱਟ ਡੂੰਘੇ ਟੋਏ ਚ ਐਨ ਡੀ ਆਰ ਐਫ ਦਾ ਜਵਾਨ ਇਕ ਘੰਟੇ ਤੋਂ ਸੁਰੰਗ ਬਣਾ ਕੇ ਉਤਰਿਆ ਹੋਇਆ ਹੈ ,ਜੋ ਕਿ ਪਾਈਪ ਨੂੰ ਬੜੇ ਧਿਆਨ ਨਾਲ ਕੱਟਣ ਲਈ ਲੱਗਾ ਹੋਇਆ ਹੈ ਤਾਂ ਕਿ ਬੱਚਾ ਬਾਹਰ ਲਿਆਂਦਾ ਜਾ ਸਕੇ । ਦੂਜੇ ਪਾਸੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਤੇ ਐਨ ਡੀ ਆਰ ਐਫ ਦੇ ਜਵਾਨਾਂ ਨੇ ਸਮਾਜ ਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ ਫ਼ਤਹਿਬੀਰ ਬਾਹਰ ਕੱਢਣ ਲਈ ਚਲਾਇਆ ਗਿਆ ਬਚਾਓ ਆਪ੍ਰੇਸ਼ਨ ਵੀ ਅੰਤਿਮ ਦੌਰ ਤੇ ਹੈ ।
ਪਾਠਕਾਂ ਨੂੰ ਦੱਸ ਦੇਈਏ ਕਿ ਇਸ ਮੌਕੇ ਪਿਛਲੇ ਚਾਰ ਦਿਨ ਤੋਂ ਭਾਵੇਂ ਡਿਪਟੀ ਕਮਿਸ਼ਨਰ ਤੇ ਐਸਐਸਪੀ ਦੀ ਅਗਵਾਈ ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਲੋੜੀਂਦੇ ਪ੍ਰਬੰਧ,, ਕੀਤੇ ਗਏ ਹਨ ਉੱਥੇ ਨਾਲ ਹੀ ਜ਼ਿਲ੍ਹੇ ਦੇ ਸਿਵਲ ਸਰਜਨ ਦੀ ਅਗਵਾਈ ਹੇਠ ਡਾਕਟਰੀ ਟੀਮ ਤੋਂ ਇਲਾਵਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੀਆਂ ਟੀਮਾਂ ਵੀ ਮੌਜੂਦ ਹਨ । ਇਸ ਮੌਕੇ ਇੱਕ ਸਪੈਸ਼ਲ ਏਅਰ ਐਂਬੂਲੈਂਸ ਤੇ 10 ਡਾਕਟਰਾਂ ਦੀ ਟੀਮ ਵੀ ਤਿਆਰ ਖੜ੍ਹੀ ਹੋਈ ਹੈ ਤਾਂ ਜੋ ਤੁਰੰਤ ਬੱਚੇ ਨੂੰ ਆਕਸੀਜਨ ਦੇ ਕੇ ਹਸਪਤਾਲ ਚ ਲਿਜਾਇਆ ਜਾ ਸਕੇ । ਇਹ ਵੀ ਪਤਾ ਲੱਗਾ ਹੈ ਕਿ ਜੇਕਰ ਬੱਚੇ ਦੀ ਜ਼ਿਆਦਾ ਹਾਲਤ ਖਰਾਬ ਹੋਈ ਤਾਂ ਉਸ ਨੂੰ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਲਜਾਇਆ ਜਾਵੇਗਾ । ਜਿੱਥੇ ਕਿ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ ।