• Home
  • ਸੰਮਤੀ ਚੋਣਾਂ ‘ਚ ਬਾਦਲਕੇ ਆਪਣੇ ਜ਼ਿਲੇ ‘ਚੋਂ ਵੀ ਫਾਡੀ……………

ਸੰਮਤੀ ਚੋਣਾਂ ‘ਚ ਬਾਦਲਕੇ ਆਪਣੇ ਜ਼ਿਲੇ ‘ਚੋਂ ਵੀ ਫਾਡੀ……………

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੰਜਾਬ ਚੋਣ ਕਮਿਸ਼ਨ ਦੇ ਦਫ਼ਤਰ 'ਚੋਂ ਗਿਣਤੀ ਕੇਂਦਰਾਂ ਤੋਂ ਮਿਲ ਰਹੇ ਜ਼ਿਲਾ ਪੱਧਰ ਦੇ ਜੇਤੂ ਪਾਰਟੀਆਂ ਦੇ ਉਮੀਦਵਾਰਾਂ ਦੀ ਸੂਚੀ ਲਗਾਤਾਰ ਕੀਤੀ ਜਾ ਰਹੀ ਹੈ। ਤਾਜ਼ਾ ਜਾਰੀ ਕੀਤੀ ਗਈ ਸੂਚੀ ਅਨੁਸਾਰ ਬਾਦਲ ਪਰਵਾਰ ਦੇ ਜੱਦੀ ਮੁਕਤਸਰ ਸਾਹਿਬ ਜ਼ਿਲੇ ਦੇ 199 ਸੰਮਤੀ ਉਮੀਦਵਾਰਾਂ 'ਚੋਂ 32 ਜ਼ੋਨਾਂ ਦਾ ਨਤੀਜਾ ਆ ਗਿਆ ਹੈ। ਜਿਸ 'ਚ 24 ਉਮੀਦਵਾਰ ਕਾਂਗਰਸ, 7 ਅਕਾਲੀ ਦਲ ਅਤੇ 1 ਭਾਜਪਾ ਦਾ ਜੇਤੂ ਐਲਾਨਿਆ ਗਿਆ ਜਦਕਿ 45 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਰਹੇ ਸਨ।
ਇਸੇ ਤਰਾਂ ਸੰਗਰੂਰ ਬਲਾਕ ਦੇ ਅੱਠ ਪੰਚਾਇਤ ਸੰਮਤੀ ਜ਼ੋਨਾਂ 'ਚੋਂ 7 ਉਮੀਦਵਾਰ ਕਾਂਗਰਸ ਦੇ ਜੇਤੂ ਰਹੇ ਜਦਕਿ 1 ਉਮੀਦਵਾਰ ਅਕਾਲੀ ਦਲ ਦਾ ਜੇਤੂ ਰਿਹਾ।
ਬਠਿੰਡਾ ਬਲਾਕ ਦੇ 110 ਪੰਚਾਇਤ ਸੰਮਤੀ ਹਲਕਿਆਂ 'ਚੋਂ 16 ਕਾਗਰਸ, 2 ਅਕਾਲੀ ਦਲ, 1 ਆਮ ਆਦਮੀ ਪਾਰਟੀ ਅਤੇ 1ਆਜ਼ਾਦ ਉਮੀਦਵਾਰ ਨੂੰ ਜੇਤੂ ਉਮੀਦਵਾਰ ਐਲਾਨਿਆ ਗਿਆ ਤੇ ਬਾਕੀ ਜ਼ੋਨਾਂ ਤੋਂ ਕਾਂਗਰਸ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।
ਇਸੇ ਤਰਾਂ ਕਪੂਰਥਲਾ ਦੀਆਂ 21 ਸੀਟਾਂ 'ਚੋਂ 5 ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਅਤੇ 2 ਪਹਿਲਾਂ ਹੀ ਕਾਂਗਰਸ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਚੁੱਕੇ ਸਨ ਅਤੇ ਬਾਕੀ ਜੋਨਾਂ 'ਤੇ ਕਾਂਗਰਸ ਦੇ ਉਮੀਦਵਾਰ ਹੀ ਅੱਗੇ ਚੱਲ ਰਹੇ ਹਨ।
ਮਾਨਸਾ ਜ਼ਿਲੇ 'ਚ 89 ਜ਼ੋਨਾਂ ਤੋਂ 14 ਕਾਂਗਰਸ ਅਤੇ 1 ਆਜ਼ਾਦ ਉਮੀਦਵਾਰ ਨੂੰ ਜੇਤੂ ਐਲਾਨਿਆ ਗਿਆ ਹੈ।
ਗੁਰਦਾਸਪੁਰ ਦੇ ਪੰਚਾਇਤ ਸੰਮਤੀ ਦੇ 213 ਹਲਕਿਆਂ 'ਚੋਂ 193 ਕਾਂਗਰਸ ਦੇ ਉਮੀਦਵਾਰ ਜੇਤੂ ਐਲਾਨੇ ਗਏ ਤੇ ਬਾਕੀਆਂ ਤੇ ਵੀ ਕਾਂਗਰਸ ਅੱਗੇ ਚੱਲ ਰਹੀ ਹੈ ਇਸੇ ਤਰਾਂ ਜ਼ਿਲਾ ਪ੍ਰੀਸਦ ਦੀਆਂ 25 ਸੀਟਾਂ 'ਤੇ ਕਾਂਗਰਸ ਉਮੀਦਵਾਰ ਜਿੱਤ ਚੁੱਕੇ ਹਨ ਤੇ 15 'ਤੇ ਅੱਗੇ ਚੱਲ ਰਹੀ ਹੈ।