• Home
  • ਸ਼ਿਵ ਸੈਨਾ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ‘ਤੇ ਜੇਲ ‘ਚ ਹਮਲਾ, ਜ਼ਖ਼ਮੀ

ਸ਼ਿਵ ਸੈਨਾ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ‘ਤੇ ਜੇਲ ‘ਚ ਹਮਲਾ, ਜ਼ਖ਼ਮੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬੀਤੇ ਦਿਨ ਸ਼ਿਵ ਸੈਨਾ ਹਿੰਦ ਦੇ ਪੰਜਾਬ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਸਜ਼ਾ ਸੁਣਾਈ ਗਈ ਸੀ ਤੇ ਉਹ ਰੋਪੜ ਜੇਲ 'ਚ ਬੰਦ ਹੈ। ਅੱਜ ਉਸ ਉਪਰ ਕੁਝ ਸਿੱਖ ਨੌਜਵਾਨਾਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਨਿਸ਼ਾਂਤ ਸ਼ਰਮਾ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਰਮਨਦੀਪ ਸਿੰਘ ਬਾਬਾ ਤੇ ਉਸ ਦੇ ਕਈ ਸਾਥੀ ਸੈਲ ਦੇ ਦੋ ਤਾਲੇ ਤੋੜ ਕੇ ਨਿਸ਼ਾਂਤ ਸ਼ਰਮਾ ਤਕ ਪਹੁੰਚੇ ਤੇ ਜਿਨਾਂ ਨੇ ਉਸ ਉਤੇ ਅੰਨੇਵਾਹ ਚਾਕੂਆਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਨਿਸ਼ਾਂਤ ਸ਼ਰਮਾ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਮੌਕੇ 'ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਹਮਲਾਵਰਾਂ ਨੂੰ ਛੁਡਵਾਇਆ।