• Home
  • ਹੈਰੋਇਨ ਸਮੇਤ ਨਸ਼ਾ ਸੁਦਾਗਰ ਧਰ ਦਬੋਚੇ

ਹੈਰੋਇਨ ਸਮੇਤ ਨਸ਼ਾ ਸੁਦਾਗਰ ਧਰ ਦਬੋਚੇ

ਲੁਧਿਆਣਾ, (ਖ਼ਬਰ ਵਾਲੇ ਬਿਊਰੋ) : ਪੰਜਾਬ ਪੁਲਿਸ ਵਲੋਂ ਨਸ਼ੇ ਦੇ ਸੁਦਾਗਰਾਂ ਵਿਰੁਧ ਚਲਾਈ ਤਿੱਖੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸਮਰਾਲਾ ਪੁਲਿਸ ਨੇ 5 ਕਰੋੜ ਦੀ ਹੈਰੋਇਨ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ।। ਜਾਣਕਾਰੀ ਮੁਤਾਬਕ ਐੱਸ. ਐੱਚ. ਓ. ਸਮਰਾਲਾ ਮਨਜੀਤ ਸਿੰਘ ਦੀ ਅਗਵਾਈ 'ਚ ਸਪੈਸ਼ਲ ਟੀਮ ਵੱਲੋਂ ਪੱਕੀ ਸੂਚਨਾ ਮਿਲਣ ਮਗਰੋਂ ਕੀਤੀ ਗਈ ਇਸ ਕਾਰਵਾਈ 'ਚ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੁਲਸ ਨੇ ਜਾਲ ਵਿਛਾਇਆ ਸੀ, ਜਿਸ ਤੋਂ ਬਾਅਦ ਇਕ ਕਿਲੋ ਹੈਰੋਇਨ ਸਮੇਤ ਇਨਾਂ ਨੂੰ ਕਾਬੂ ਕਰ ਲਿਆ ਗਿਆ।। ਪੁਲਿਸ ਇਨਾਂ ਗ੍ਰਿਫਤਾਰ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰਨ ਪਿੱਛੋਂ ਅੱਗੇ ਦੀ ਪੁੱਛਗਿੱਛ 'ਚ ਜੁੱਟ ਗਈ ਹੈ।