• Home
  • ਮੁਆਫ਼ ਕਰਨਾ, ਬਦਲੀਆਂ ਬੰਦ ਹਨ

ਮੁਆਫ਼ ਕਰਨਾ, ਬਦਲੀਆਂ ਬੰਦ ਹਨ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਪੰਜਾਬ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਦਫ਼ਤਰ ਅੱਜ ਕਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਚਾਇਤੀ ਚੋਣਾਂ ਸਿਰ 'ਤੇ ਹੋਣ ਕਾਰਨ ਅਕਸਰ ਲੋਕ ਉਨ•ਾਂ ਨੂੰ ਮਿਲਣ ਲਈ ਆ ਜਾਂਦੇ ਹਨ ਤੇ ਕਈ ਤਾਂ ਆਪਣੀ ਸਿਫ਼ਾਰਸ਼ ਵੀ ਲਾ ਜਾਂਦੇ ਹਨ। ਪੰਚਾਇਤੀ ਚੋਣਾਂ ਕਾਰਨ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਤੇ ਮੰਤਰੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਲੋਕਾਂ ਨੂੰ ਕਿਵੇਂ ਸਮਝਾਉਣ। ਇਸ ਸਥਿਤੀ ਨੂੰ ਦੇਖਦਿਆਂ ਉਨ•ਾਂ ਆਪਣੇ ਦਫ਼ਤਰ ਦੇ ਬਾਹਰ ਬੋਰਡ 'ਤੇ ਲਿਖ ਕੇ ਲਾ ਦਿਤਾ 'ਮੁਆਫ਼ ਕਰਨਾ, ਬਦਲੀਆਂ ਬੰਦ ਹਨ' ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਬਦਲੀਆਂ ਦੀਆਂ ਤਾਰੀਕਾਂ ਪਹਿਲਾਂ ਹੀ ਲੰਘ ਚੁਕੀਆਂ ਹਨ ਤੇ ਬੋਰਡ ਤੋਂ ਇੰਝ ਲਗਦਾ ਹੈ ਕਿ ਜਿਵੇਂ ਮੰਤਰੀ ਜੀ ਚੋਣਾਂ ਤੋਂ ਬਾਅਦ ਬਦਲੀਆਂ ਕਰਨ ਦੇ ਮੂਡ 'ਚ ਹਨ। ਇਥੇ ਹੋਰ ਵੀ ਦੱਸ ਦਈਏ ਕਿ ਮੰਤਰੀ ਜੀ ਪਹਿਲਾਂ ਵੀ ਇਕ ਬੋਰਡ ਕਾਰਨ ਸੁਰਖ਼ੀਆਂ 'ਚ ਆ ਗਏ ਸਨ। ਜਦੋਂ ਉਨ•ਾਂ ਨੂੰ ਬੋਰਡ ਲਾਉਣਾ ਪਿਆ ਸੀ 'ਗੋਡੀਂ ਹੱਥ ਲਾਉਣਾ ਮਨ•ਾ ਹੈ'