• Home
  • ਭਾਰਤ ਬਣਿਆ ਏਸ਼ੀਆ ਦਾ ਬਾਦਸ਼ਾਹ : ਮੈਚ ਨਾਲ ਕਿਵੇਂ ਜੁੜਿਆ 7 ਦਾ ਅੰਕੜਾ-ਪੜੋ

ਭਾਰਤ ਬਣਿਆ ਏਸ਼ੀਆ ਦਾ ਬਾਦਸ਼ਾਹ : ਮੈਚ ਨਾਲ ਕਿਵੇਂ ਜੁੜਿਆ 7 ਦਾ ਅੰਕੜਾ-ਪੜੋ

ਦੁਬਈ, (ਖ਼ਬਰ ਵਾਲੇ ਬਿਊਰੋ): ਏਸ਼ੀਆ ਕ੍ਰਿਕਟ ਕੱਪ ਦੇ ਫਾਈਨਲ ਮੈਚ 'ਚ ਬੰਗਲਾ ਦੇਸ਼ ਨੂੰ ਹਰਾ ਕੇ ਭਾਰਤ ਏਸ਼ੀਆ ਦਾ ਬਾਦਸ਼ਾਹ ਬਣ ਕੇ ਸਾਹਮਣੇ ਆਇਆ। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਖੇਡਿਆ ਗਿਆ ਇਹ ਟੂਰਨਾਮੈਂਟ ਆਪਣੇ ਪਿਛੇ ਕਈ ਸ਼ਾਨਦਾਰ ਪ੍ਰਾਪਤੀਆਂ ਛੱਡ ਗਿਆ। ਸਭ ਤੋਂ ਪਹਿਲਾਂ ਤਾਂ ਇਹ ਕਿ ਭਾਰਤ ਕਿਸੇ ਵੀ ਟੀਮ ਤੋਂ ਮੈਚ ਨਹੀਂ ਹਾਰਿਆ। ਟੁਰਨਾਮੈਂਟ ਤੋਂ ਪਹਿਲਾਂ ਕ੍ਰਿਕਟ ਮਾਹਰ ਕੋਹਲੀ ਦੀ ਗੈਰ ਹਾਜ਼ਰੀ ਨੂੰ ਮੱਧ ਕ੍ਰਮ ਦੀ ਕਮਜ਼ੋਰੀ ਤੇ ਗੇਂਦਬਾਜ਼ੀ ਨੂੰ ਕਮਜ਼ੋਰ ਦੱਸ ਰਹੇ ਸਨ ਪਰ ਟੂਰਨਾਮੈਂਟ ਖ਼ਤਮ ਹੋਣ 'ਤੇ ਇਹ ਸਾਹਮਣੇ ਆਇਆ ਕਿ ਭਾਰਤੀ ਗੇਂਦਬਾਜ਼ੀ ਸਭ ਤੋਂ ਘਾਤਕ ਰਹੀ ਤੇ ਬੱਲੇਬਾਜ਼ੀ ਤਾਂ ਸਿਰ ਚੜ ਕੇ ਬੋਲੀ। ਇਸ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਵੀ ਭਾਰਤੀ ਖਿਡਾਰੀ ਸ਼ਿਖਰ ਧਵਨ ਨੇ ਬਣਾਈਆਂ ਤੇ 'ਮੈਨ ਆਫ ਦਿ ਸੀਰੀਜ਼' ਦਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਸਰਬ ਉਚ ਸਕੋਰ 285 ਵੀ ਭਾਰਤ ਦਾ ਹੀ ਰਿਹਾ। ਗੇਂਦਬਾਜ਼ੀ ਨੇ ਇਹ ਕਮਾਲ ਕੀਤਾ ਕਿ ਅਫ਼ਗ਼ਾਨਿਸਤਾਨ ਨੂੰ ਛੱਡ ਕੇ ਕਿਸੇ ਵੀ ਟੀਮ ਨੂੰ 250 ਦਾ ਅੰਕੜਾ ਨਹੀਂ ਛੂਹਣ ਦਿੱਤਾ।

ਇਸ ਮੈਚ ਜਿੱਤਣ ਤੋਂ ਬਾਅਦ ਭਾਰਤ ਨਾਲ 7 ਦਾ ਅੰਕੜਾ ਜੁੜ ਗਿਆ। ਭਾਰਤ ਨੇ ਏਸ਼ੀਆ ਕੱਪ 7ਵੀਂ ਵਾਰ ਜਿੱਤਿਆ। ਭਾਰਤ ਨੇ ਇਹ ਮੈਚ 7 ਵਿਕਟਾਂ ਗੁਆ ਕੇ ਜਿੱਤਿਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਇਸ ਮੈਚ ਦੇ ਜਿੱਤਣ ਦੇ ਨਾਲ ਹੀ ਭਾਰਤ ਨੇ 700 ਅੰਤਰ ਰਾਸ਼ਟਰੀ ਮੈਚ ਜਿੱਤ ਲਏ ਜਿਨਾਂ 'ਚ 489 ਇਕ ਰੋਜ਼ਾ, 65 ਟੀ-20 ਤੇ 146 ਟੈਸਟ ਮੈਚ ਸ਼ਾਮਲ ਹਨ।