• Home
  • ਇਮਰਾਨ ਨੇ ਧਾਰਮਿਕ ਸਮਾਗਮ ‘ਚ ਕਿਉਂ ਚੁੱਕਿਆ ਕਸ਼ਮੀਰ ਦਾ ਮਸਲਾ-ਭਾਰਤੀ ਵਿਦੇਸ਼ ਮੰਤਰਾਲੇ ਨੇ ਪ੍ਰਗਟਾਇਆ ਇਤਰਾਜ਼

ਇਮਰਾਨ ਨੇ ਧਾਰਮਿਕ ਸਮਾਗਮ ‘ਚ ਕਿਉਂ ਚੁੱਕਿਆ ਕਸ਼ਮੀਰ ਦਾ ਮਸਲਾ-ਭਾਰਤੀ ਵਿਦੇਸ਼ ਮੰਤਰਾਲੇ ਨੇ ਪ੍ਰਗਟਾਇਆ ਇਤਰਾਜ਼

ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਗੱਲ 'ਤੇ ਇਤਰਾਜ਼ ਪ੍ਰਗਟਾਇਆ ਹੈ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੌਰਾਨ ਕਸ਼ਮੀਰ ਦਾ ਮਸਲਾ ਕਿਉਂ ਉਠਾਇਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਮਰਾਨ ਖਾਨ ਨੂੰ ਕਿਹਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਪਾਕਿ ਕਸ਼ਮੀਰ 'ਚ ਅੱਤਵਾਦ ਫੈਲਾਉਣਾ ਬੰਦ ਕਰੇ।
ਵਿਦੇਸ਼ ਮੰਤਰੀ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਮਰਾਨ ਖਾਨ ਨੇ ਕਸਮੀਰ ਦਾ ਮਸਲਾ ਚੁੱਕਣ ਲਈ ਧਾਰਮਿਕ ਸਟੇਜ ਨੂੰ ਵਰਤਿਆ। ਉਨਾਂ ਕਿਹਾ ਕਿ ਇਹ ਮਸਲਾ ਚੁੱਕਣ ਦਾ ਸਹੀ ਸਮਾਂ ਨਹੀਂ ਸੀ।