• Home
  • ਪੰਜਵਾਂ ਇੱਕ ਰੋਜ਼ਾ ਮੈਚ ਜਿੱਤ ਕੇ ਲੜੀ ਖ਼ਤਮ ਕਰਨਾ ਚਾਹੇਗੀ ਭਾਰਤੀ ਟੀਮ-ਧੋਨੀ ਦੀ ਵਾਪਸੀ ‘ਤੇ ਟੀਮ ਦੇ ਹੌਸਲੇ ਵਧੇ

ਪੰਜਵਾਂ ਇੱਕ ਰੋਜ਼ਾ ਮੈਚ ਜਿੱਤ ਕੇ ਲੜੀ ਖ਼ਤਮ ਕਰਨਾ ਚਾਹੇਗੀ ਭਾਰਤੀ ਟੀਮ-ਧੋਨੀ ਦੀ ਵਾਪਸੀ ‘ਤੇ ਟੀਮ ਦੇ ਹੌਸਲੇ ਵਧੇ

ਵੇਲਿੰਗਟਨ : ਚੌਥੇ ਮੈਚ ਵਿੱਚ ਭਾਰਤੀ ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਦਿੱਤੀ ਗਈ ਸੀ ਤੇ ਉਸ ਵੇਲੇ ਆਸ ਸੀ ਕਿ ਮਹਿੰਦਰ ਸਿੰਘ ਧੋਨੀ ਟੀਮ ਵਿੱਚ ਹੋਵੇਗਾ ਤੇ ਜੇਕਰ ਟੀਮ ਕਿਸੇ ਮੁਸ਼ਕਲ 'ਚ ਆਵੇਗੀ ਤਾਂ ਖ਼ੁਦ ਅੱਗੇ ਹੋ ਕੇ ਸੰਭਾਲ ਲਵੇਗੀ ਪਰ ਹੋਇਆ ਇਸ ਦੇ ਉਲਟ, ਧੋਨੀ ਨੂੰ ਬਾਹਰ ਬੈਠਣਾ ਪੈ ਗਿਆ ਤੇ ਟੀਮ ਬੁਰੀ ਤਰਾਂ ਹਾਰ ਗਈ। ਹੁਣ ਮਹਿੰਦਰ ਸਿੰਘ ਧੋਨੀ ਦੀ ਵਾਪਸੀ ਤੋਂ ਬਾਅਦ ਵਧੇ ਹੋਏ ਆਤਮ ਵਿਸ਼ਵਾਸ ਦੇ ਨਾਲ ਨਿਊਜ਼ੀਲੈਂਡ ਨੂੰ ਪੰਜਵੇਂ ਅਤੇ ਆਖ਼ਰੀ ਇਕ ਦਿਨਾ ਮੈਚ ਵਿਚ ਹਰਾ ਕੇ ਜਿੱਤ ਦੇ ਨਾਲ ਵਨਡੇ ਲੜੀ ਖ਼ਤਮ ਕਰਨਾ ਚਾਹੇਗੀ।ਭਾਰਤ ਦੇ ਸਭ ਤੋਂ ਵਧੀਆ ਵਨਡੇ ਖਿਡਾਰੀ ਧੋਨੀ ਮਾਸਪੇਸ਼ੀ ਵਿਚ ਸੱਟ ਕਾਰਨ ਪਿਛਲੇ ਦੋ ਮੈਚ ਨਹੀਂ ਖੇਡ ਸਕੇ। ਚੌਥੇ ਵਨਡੇ ਵਿਚ ਭਾਰਤੀ ਟੀਮ ਦੇ 92 ਦੌੜਾਂ ਉਤੇ ਢੇਰ ਹੋਣ ਤੋਂ ਬਾਅਦ ਹੁਣ ਆਖ਼ਰੀ ਮੈਚ ਵਿਚ ਉਸ ਦੀ ਵਾਪਸੀ ਨਾਲ ਖਿਡਾਰੀਆਂ ਦਾ ਮਨੋਬਲ ਵਧੇਗਾ। ਧੋਨੀ ਦੇ ਆਉਣ ਨਾਲ ਮੱਧਕਰਮ ਨੂੰ ਮਜ਼ਬੂਤੀ ਮਿਲੇਗੀ ਜੋ ਕਪਤਾਨ ਵਿਰਾਟ ਕੋਹਲੀ ਦੀ ਗ਼ੈਰ ਮੌਜੂਦਗੀ ਵਿਚ ਕਮਜ਼ੋਰ ਲੱਗ ਰਿਹਾ ਹੈ।ਇਸ ਸਬੰਧੀ ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਸੰਜੈ ਬਾਂਗੜ ਨੇ ਇਸ ਦੀ ਪੁਸ਼ਟੀ ਕੀਤੀ ਕਿ ਧੋਨੀ ਇਹ ਮੈਚ ਖੇਡਣਗੇ। ਵਿਸ਼ਵ ਕੱਪ ਦੀਆਂ ਤਿਆਰੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਨੌਜਵਾਨ ਸ਼ੁਭਮਨ ਗਿੱਲ ਨੂੰ ਇਕ ਵਾਰ ਫਿਰ ਆਖ਼ਰੀ ਦਸਾਂ ਵਿਚ ਜਗਾ ਮਿਲ ਸਕਦੀ ਹੈ। ਟੀਮ ਚਾਹੇਗੀ ਕਿ ਪੰਜਵਾਂ ਮੈਚ ਜਿੱਤ ਕੇ ਟੀ-20 ਲੜੀ ਲਈ ਉਤਰਿਆ ਜਾਵੇ।