• Home
  • ਕਾਂਗਰਸ ਸਰਕਾਰ ਤੋਂ ਖਫਾ ਕੱਚੇ ਮੁਲਾਜ਼ਮ 7 ਮਾਰਚ ਨੂੰ ਮੋਗਾ ਵਿਖੇ ਰਾਹੁਲ ਗਾਂਧੀ ਨੂੰ ਦੇਣਗੇ ਰੋਸ ਪੱਤਰ

ਕਾਂਗਰਸ ਸਰਕਾਰ ਤੋਂ ਖਫਾ ਕੱਚੇ ਮੁਲਾਜ਼ਮ 7 ਮਾਰਚ ਨੂੰ ਮੋਗਾ ਵਿਖੇ ਰਾਹੁਲ ਗਾਂਧੀ ਨੂੰ ਦੇਣਗੇ ਰੋਸ ਪੱਤਰ

ਚੰਡੀਗੜ੍ਹ:ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀਆ ਤਿਆਰੀਆ ਜ਼ੋਰਾਂ ਨਾਲ ਸ਼ੁਰੂ ਕਰ ਦਿੱਤੀਆ ਹਨ ਕਿਉਕਿ ਕਾਂਗਰਸ ਪਾਰਟੀ ਸੱਤਾ ਵਿਚ ਆ ਕੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਨਣਾ ਦੇਖਣਾ ਚਾਹੁੰਦੀ ਹੈ ਇਸ ਲਈ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣ ਲਈ 7 ਮਾਰਚ ਨੂੰ ਰਾਹੁਲ ਗਾਂਧੀ ਪੰਜਾਬ ਆ ਰਹੇ ਹਨ ਤੇ ਮੋਗਾ ਵਿਖੇ ਕਾਂਗਰਸ ਵੱਲੋਂ ਵੱਡੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਲੋਕ ਸਭਾਂ ਚੋਣਾ ਦਾ ਬਿਗੁਲ ਵਜਾਉਦੇ ਹੋਏ ਵੱਡੇ ਵੱਡੇ ਐਲਾਨ ਕੀਤੇ ਜਾਣਗੇ ਇਸੇ ਤਹਿਤ ਹੀ ਪੰਜਾਬ ਦੇ ਕੱਚੇ ਠੇਕਾ ਆਉਟਸੋਰਸ ਐਡਹਾਕ ਤੇ ਦਿਹਾੜੀਦਾਰ ਮੁਲਾਜ਼ਮਾਂ ਨੇ ਰਾਹੁਲ ਗਾਂਧੀ ਨੂੰ ਵਿਧਾਨ ਸਭਾ ਚੋਣਾਂ 2017 ਦੋਰਾਨ ਜ਼ਾਰੀ ਕੀਤੇ ਮੈਨੀਫੈਸਟੋ ਦੇ ਵਾਅਦੇ ਪੂਰੇ ਨਾ ਹੋਣ ਤੇ ਮਾਸ ਡੈਪੂਟੇਸ਼ਨ ਤਹਿਤ ਰੋਸ ਪੱਤਰ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਉਹ ਰਾਹੁਲ ਗਾਂਧੀ ਨੂੰ 2017 ਦੋਰਾਨ ਕੀਤੇ ਵਾਅਦੇ ਯਾਦ ਕਰਵਾਉਣ ਲਈ ਵੱਡੀ ਗਿਣਤੀ ਵਿਚ ਮੋਗਾ ਪੁੱਜਣਗੇ

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ, ਅਮ੍ਰਿੰਤਪਾਲ ਸਿੰਘ,ਪ੍ਰਵੀਨ ਸ਼ਰਮਾਂ,ਰਾਕੇਸ਼ ਕੁਮਾਰ,ਅਨੁਪਜੀਤ ਸਿੰਘ, ਰਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀਆ ਵਿਧਾਨ ਸਭਾ ਚੋਣਾਂ ਦੋਰਾਨ ਰਾਹੁਲ ਗਾਂਧੀ,ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਕਾਂਗਰਸ ਵੱਲੋਂ ਨੋਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਨੋਕਰੀ ਨੂੰ ਪੱਕਾ ਕੀਤਾ ਜਾਵੇਗਾ ਪਰ ਸੱਤਾ ਵਿਚ ਆਉਣ ਤੋਂ ਬਾਅਦ ਇਹ ਸਾਰੇ ਨੇਤਾ ਇਹਨਾਂ ਨੋਜਵਾਨ ਮੁਲਾਜ਼ਮਾਂ ਨੂੰ ਭੁੱਲ ਗਏ। ਇਸ ਦੇ ਨਾਲ ਹੀ ਆਗੂਆ ਨੇ ਕਿਹਾ ਕਿ ਰਾਹੁਲ ਗਾਂਦੀ ਜਿਥੇ ਕਿਤੇ ਵੀ ਜਾਦੇ ਹਨ ਤਾਂ ਆਪਣੇ ਭਾਸ਼ਣ ਵਿਚ ਕਹਿੰਦੇ ਹਨ ਕਿ ਕੰਨਟ੍ਰੈਕਟ/ਐਡਹਕ ਸ਼ਬਦ ਹੀ ਖਤਮ ਹੋਣਾ ਚਾਹੀਦਾ ਹੈ ਪਰ ਅਸੀ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਵਿਚ ਕਾਗਰਸ ਦੀ ਸਰਕਾਰ ਬਣੀ ਨੂੰ 2 ਸਾਲ ਹੋ ਗਏ ਹਨ ਕੰਨਟ੍ਰੈਕਟ/ਐਡਹਾਕ ਸ਼ਬਦ ਖਤਮ ਕਰਨਾ ਤਾਂ ਦੂਰ ਦੀ ਗੱਲ ਕੰਨਟ੍ਰੈਕਟ/ਐਡਹਾਕ/ਆਉਟਸੋਰਸ/ਦਿਹਾੜੀਦਾਰ ਮੁਲਾਜ਼ਮਾਂ ਨਾਲ 2 ਸਾਲ ਵਿਚ ਇਕ ਵਾਰ ਵੀ ਗੱਲਬਾਤ ਕਰਨੀ ਠੀਕ ਨਹੀ ਸਮਝੀ ਹੈ ਤੇ ਹੁਣ ਪੰਜਾਬ ਦੇ ਇਹ ਨੋਜਵਾਨ ਮੁਲਾਜ਼ਮ ਆਪਣਅਿਾ ਜਾਨਾਂ ਵਾਰਨ ਤੱਕ ਆ ਗਏ ਹਨ ਤੇ ਉਨ੍ਹਾਂ ਦਾ ਸੋਚਣਾ ਹੈ ਕਿ ਪੰਜਾਬ ਸੂਬੇ ਵਿਚ ਮਰ ਕੇ ਹੀ ਹੱਕ ਮਿਲ ਸਕਦੇ ਹਨ ਜਿਉਦੇ ਜੀ ਨਹੀ।

ਜ਼ਿਕਰਯੋਗ ਹੈ ਕਿ ਬੀਤੇ ਸਾਲ ਦੋਰਾਨ ਕੱਚੇ ਮੁਲਾਜ਼ਮਾਂ ਵੱਲੋਂ ਰਾਹੁਲ ਗਾਂਧੀ ਦੇ ਦਿੱਲੀ ਦਰਬਾਰ ਪੁੱਜ ਕੇ ਵੀ ਕੀਤੇ ਵਾਅਧਿਆ ਤਹਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਫਰਿਆਦ ਕੀਤੀ ਸੀ ਅਤੇ ਰਾਹੁਲ ਗਾਂਧੀ ਦੇ ਦਫਤਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਕਿਹਾ ਸੀ ਪਰ 1 ਸਾਲ ਬੀਤਣ ਤੇ ਮਸਲੇ ਜ਼ਿਓ ਦੀ ਤਿਓ ਹਨ। ਆਗੂਆ ਨੇ ਇਹ ਵੀ ਦੱਸਿਆ ਕਿ ਰਾਜਸਥਾਨ ਵਿਧਾਨ ਸਭਾ ਚੋਣਾ ਦੋਰਾਨ ਕੱਚੇ ਮੁਲਾਜ਼ਮਾਂ ਵੱਲੋਂ 1 ਦਸੰਬਰ ਨੂੰ ਹਨੂੰਮਾਨਗੜ੍ਹ ਵਿਖੇ ਰਾਹੁਲ ਗਾਧੀ ਦੀ ਰੈਲੀ ਦੋਰਾਨ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਦੋਰਾਨ ਕੈਬਿਨਟ ਮੰਤਰੀ  ਵਿਜੈਇੰਦਰ ਸਿੰਗਲਾ ਵੱਲੋਂ ਤਕਰੀਬਨ 45 ਮਿੰਟ ਮੀਟਿੰਗ ਕੀਤੀ ਸੀ ਅਤੇ ਜਲਦ ਹੀ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਨ ਦੀ ਗੱਲ ਆਖੀ ਸੀ ਪਰ ਤਿੰਨ ਮਹੀਨੇ ਬੀਤਣ ਤੇ ਹੁਣ ਵਿਜੈਇੰਦਰ ਸਿੰਗਲਾ ਵੀ ਮੁਲਾਜ਼ਮਾਂ ਤੋਂ ਪਾਸਾ ਵੱਟਣ ਲੱਗ ਗਏ। ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਨੇ 15 ਅਕਤੂਬਰ ਨੂੰ ਬਿਆਨ ਜ਼ਾਰੀ ਕੀਤਾ ਸੀ ਕਿ ਸਰਦ ਰੁੱਤ ਸੈਸ਼ਨ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਹੁਣ ਤਾਂ ਬਜ਼ਟ ਸੈਸ਼ਨ ਵੀ ਬੀਤ ਗਿਆ ਪਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮਸਲਾ ਜਿਉ ਦਾ ਤਿਉ ਬਣਿਆ ਹੋਇਆ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਤਿੰਨ ਮੰਤਰੀਆ ਦੀ ਕਮੇਟੀ ਬਣਾਈ ਗਈ ਹੈ ਪਰ ਉਹ ਕਮੇਟੀ ਨੂੰ ਵਾਰ ਵਾਰ ਬੇਨਤੀ ਕਰਨ ਤੇ ਕਮੇਟੀ ਵੱਲੋਂ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਟਾਲਾ ਵੱਟਿਆ ਹੋਇਆ ਜੋੋ ਕਿ ਸਰਕਾਰ ਦੀ ਨੀਅਤ ਨੂੰ ਸਾਫ ਦਰਸਾਉਦੀ ਹੈ।ਆਗੂਆ ਨੇ ਕਿਹਾ ਕਿ 7 ਮਾਰਚ ਦੀ ਰੈਲੀ ਵਿਚ ਮੁਲਾਜ਼ਮ ਵੱਡੀ ਗਿਣਤੀ ਵਿਚ ਪੁੱਜ ਕੇ ਰਾਹੁਲ ਗਾਂਧੀ ਨੂੰ ਕੀਤੇ ਵਾਅਦੇ ਯਾਦ ਕਰਵਾਉਣਗੇ ਅਤੇ ਵਾਅਦੇ ਪੂਰੇ ਨਾ ਕਰਨ ਸਬੰਧੀ ਸਵਾਲ ਪੁੱਛਣਗੇ ਕਿ ਹੁਣ ਤੁਸੀ ਕਿਸ ਵਾਅਦੇ ਨਾਲ ਵੋਟਾਂ ਮੰਗਣੀਆ ਹਨ।।