• Home
  • ਯੂਥ ਅਕਾਲੀ ਦਲ ਪ੍ਰਧਾਨ ਗੋਸ਼ਾ ਨੇ ਘੋਸ਼ਿਤ ਕੀਤੀ 112 ਮੈਂਬਰੀ ਯੂਥ ਅਕਾਲੀ ਦਲ ਕਾਰਜਕਾਰਣੀ

ਯੂਥ ਅਕਾਲੀ ਦਲ ਪ੍ਰਧਾਨ ਗੋਸ਼ਾ ਨੇ ਘੋਸ਼ਿਤ ਕੀਤੀ 112 ਮੈਂਬਰੀ ਯੂਥ ਅਕਾਲੀ ਦਲ ਕਾਰਜਕਾਰਣੀ

ਕਾਂਗਰਸ ਦੇ ਝੂਠੇ ਵਾਅਦੀਆਂ ਤੋਂ ਸੁਚੇਤ ਰਹੇ ਨੌਜਵਾਨ ਪੀੜ•ੀ : ਗਰੇਵਾਲ

ਲੁਧਿਆਣਾ :ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ 112 ਮੈਂਬਰੀ ਜਿਲ•ਾ ਅੱਹੁਦੇਦਾਰਾਂ ਦੀ ਘੋਸ਼ਣਾ ਕੀਤੀ । ਅਕਾਲੀ - ਭਾਜਪਾ ਗਠ-ਜੋੜ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ , ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋ , ਇਸਤਰੀ ਅਕਾਲੀ ਦਲ ਪ੍ਰਧਾਨ ਸੁਰਿੰਦਰ ਕੌਰ ਦਿਆਲ ਨੇ 23 ਸੀਨੀਅਰ ਮੀਤ ਪ੍ਰਧਾਨ, 47ਮੀਤ ਪ੍ਰਧਾਨ , 18 ਜਨਰਲ ਸਕੱਤਰ , 10 ਸਕੱਤਰ , 10 ਸੰਯੁਕਤ ਸਕੱਤਰਾਂ ਅਤੇ 4 ਪ੍ਰਵਕਤਾ ਦੇ ਰੁਪ ਨਵਨਿਯੂਕਤ ਅੱਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਵਧਾਈ ਦਿੱਤੀ । ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨੌਜਵਾਨ ਪੀੜ•ੀ ਨੂੰ ਕਾਂਗਰਸ ਦੇ ਝੂਠੇ ਵਾਅਦੀਆਂ ਤੋਂ ਸੁਚੇਤ ਕਰਦੇ ਹੋਏ ਕਿਹਾ ਕਿ ਵਿਧਾਨਸਭਾ ਚੋਣਾਂ ਵਿੱਚ ਮੁਫਤ ਮੋਬਾਇਲ ਅਤੇ ਨੌਕਰੀ ਦੇ ਵਾਅਦੇ ਕਰਕੇ ਨੈਜਵਾਨ ਵਰਗ ਦੇ ਵੋਟ ਤਾਂ ਬਟੋਰੇ ਮਗਰ ਸਤਾ ਹਾਸਲ ਕਰਣ ਦੇ ਬਾਅਦ ਭਰੇ ਫ਼ਾਰਮ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ । ਕਾਂਗਰਸ ਦੇ ਝੂਠੇ ਵਾਅਦੀਆਂ ਦਾ ਹਿਸਾਬ ਹੁਣ ਨੌਜਵਾਨ ਪੀੜ•ੀ ਲੋਕਸਭਾ ਚੋਣਾਂ ਵਿੱਚ ਕਾਂਗਰਸ ਉਮੀਦਵਾਰਾਂ ਤੋਂ ਗਿਣ-ਗਿਣ ਕੇ ਲਵੇਂਗੀ । ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਨੌਜਵਾਨ ਪੀੜ•ੀ ਦਾ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਿਆ ਹੈ । ਕਾਂਗਰਸ ਦੇ ਝੂਠੇ ਵਾਅਦੀਆਂ ਤੋਂ ਦੁਖੀ ਨੋਜਵਾਨ ਸ਼ਕਤੀ ਨੇ ਹੁਣ ਅਕਾਲੀ ਦਲ ਦੇ ਪੱਖ ਵਿੱਚ ਮਤਦਾਨ ਕਰਣ ਦਾ ਫੈਸਲਾ ਕਰ ਲਿਆ ਹੈ । ਇਸ ਮੌਕੇ ਤੇ ਜਗਬੀਰ ਸਿੰਘ ਸੋਖੀ , ਰਵਿੰਦਰਪਾਲ ਸਿੰਘ ਖਾਲਸਾ , ਰਖਵਿੰਦਰ ਸਿੰਘ ਗਾਬੜਿਆ,ਵਿਪਨ ਸੂਦ ਕਾਕਾ , ਮਨਪ੍ਰੀਤ ਸਿੰਘ ਮੰਨਾ , ਮਨਪ੍ਰੀਤ ਸਿੰਘ ਬੰਟੀ , ਗਗਨਦੀਪ ਸਿੰਘ ਗਿਆਸਪੁਰਾ , ਸੁਨੀਲ ਮਹਿਰਾ , ਮਨਪ੍ਰੀਤ ਸਿੰਘ ਮੰਨਾ , ਜਸਪਾਲ ਬੰਟੀ , ਸੰਜੀਵ ਚੌਧਰੀ , ਸਤੀਸ਼ ਨਾਗਰ , ਸਰਵਜੀਤ ਸਿੰਘ ਸ਼ੰਟੀ , ਜਸਬੀਰ ਸਿੰਘ ਮੱਕੜ ਸਹਿਤ ਹੋਰ ਵੀ ਮੌਜੂਦ ਸਨ ।-