• Home
  • ਭਾਰਤੀ ਚੋਣ ਕਮਿਸ਼ਨ ਵੱਲੋਂ ਹਾੜੀ ਦੀ ਖਰੀਦ ਲਈ ਟੈਂਡਰ ਦੀ ਕਾਰਵਾਈ ਮੁਕੰਮਲ ਕਰਨ ਨੂੰ ਪ੍ਰਵਾਨਗੀ

ਭਾਰਤੀ ਚੋਣ ਕਮਿਸ਼ਨ ਵੱਲੋਂ ਹਾੜੀ ਦੀ ਖਰੀਦ ਲਈ ਟੈਂਡਰ ਦੀ ਕਾਰਵਾਈ ਮੁਕੰਮਲ ਕਰਨ ਨੂੰ ਪ੍ਰਵਾਨਗੀ

ਚੰਡੀਗੜ•, :ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਨੂੰ ਹਾੜੀ ਮੌਸਮ ਦੀ ਖਰੀਦ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਕਰਨ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ। ਹਾੜੀ ਦੇ ਮੌਸਮ ਦੀ ਖਰੀਦ 01 ਅਪ੍ਰੈਲ 2019 ਤੋਂ ਸ਼ੁਰੂ ਹੋਣੀ ਹੈ। 
ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾਕਟਰ ਐਸ ਕਰੁਣਾ ਰਾਜੂ ਨੇ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਲੇਬਰ ਤੇ ਕਾਰਟੇਜ ਪਾਲਿਸੀ ਆਰਐਮਐਸ 2019-20 ਸਬੰਧੀ ਟੈਂਡਰ ਜਾਰੀ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਉਨ•ਾਂ ਦਸਿਆ ਕਿ ਕਮਿਸ਼ਨ ਨੇ ਉਪਰੋਕਤ ਸਬੰਧੀ ਟੈਂਡਰ ਜਾਰੀ ਕਰਨ ਅਤੇ ਉਸ ਨੂੰ ਅੰਤਿਮ ਛੋਹਾਂ ਦੇਣ  ਬਾਰੇ ੲਿਸ ਸ਼ਰਤ ਤੇ ਪ੍ਰਵਾਨਗੀ ਦਿੱਤੀ ਹੈ ਕਿ ਨਿਯਮਾਂ ਤੇ ਨੀਤੀਆਂ ਦੀ ਪੂਰਨ ਤੌਰ 'ਤੇ ਪਾਲਣਾ ਕੀਤੀ ਜਾਵੇ ਅਤੇ ਇਸ ਨਾਲ ਕਿਸੇ ਨੂੰ ਕਿਸੇ ਵੀ ਤਰ••ਾਂ ਦਾ ਰਾਜਸੀ ਲਾਹਾ ਨਾ ਮਿਲਦਾ ਹੋਵੇ ਅਤੇ ਨਾ ਹੀ ਇਸ ਸਬੰਧੀ ਕਿਸੇ ਤਰ•ਾਂ ਦਾ ਪ੍ਰਚਾਰ ਕੀਤਾ ਜਾਵੇ।