• Home
  • ਮਾਲਵੇ ਦੇ ਮੰਤਰੀ /ਵਿਧਾਇਕ ਹਾਜ਼ਰ ਹੋ ..! 12 ਵਜੇ ਮੀਟਿੰਗ ਸੱਦੀ

ਮਾਲਵੇ ਦੇ ਮੰਤਰੀ /ਵਿਧਾਇਕ ਹਾਜ਼ਰ ਹੋ ..! 12 ਵਜੇ ਮੀਟਿੰਗ ਸੱਦੀ

ਚੰਡੀਗੜ੍ਹ (ਖਬਰ ਵਾਲੇ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲਾਂ ਦੇ ਜੱਦੀ ਵਿਧਾਨ ਸਭਾ ਹਲਕੇ ਲੰਬੀ ਵਿੱਚ 7 ਅਕਤੂਬਰ ਨੂੰ ਰੱਖੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਤੋਂ ਪਰਦਾ ਚੁੱਕਣ ਲਈ ਰੈਲੀ ਨੂੰ ਫਿੱਕੀ ਕਰਨ ਲਈ ਭਾਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸੱਤ ਅਕਤੂਬਰ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਹਲਕੇ  ਪਟਿਆਲਾ ਵਿਖੇ ਕਾਨਫਰੰਸ ਰੱਖ ਲਈ ਹੈ ।ਪਰ ਕੈਪਟਨ ਵੱਲੋਂ ਐਲਾਨੀ ਗਈ ਰੈਲੀ ਨੂੰ ਸਫਲ ਬਣਾਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ 12 ਵਜੇ ਕਾਂਗਰਸ ਭਵਨ  ਚੰਡੀਗੜ੍ਹ  ਵਿਖੇ ਮਾਲਵੇ ਦੇ ਸਾਰੇ ਮੰਤਰੀ / ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੀ ਜ਼ਰੂਰੀ ਮੀਟਿੰਗ ਸੱਦ ਲਈ ਹੈ ਤਾਂ ਕਿ ਲੰਬੀ ਰੈਲੀ ਦੀ ਵਿਉਂਤਬੰਦੀ ਬਣਾਈ ਜਾ ਸਕੇ ।