• Home
  • ਬੇਅਰ ਫੁੱਟ ਵੌਰੀਅਰਜ਼….! ਨੰਗੇ ਪੈਰੀਂ ਯੋਧੇ .

ਬੇਅਰ ਫੁੱਟ ਵੌਰੀਅਰਜ਼….! ਨੰਗੇ ਪੈਰੀਂ ਯੋਧੇ .

ਨੰਗੇ ਪੈਰਾਂ ਵਾਲੇ ਅੰਤਰ ਰਾਸ਼ਟਰੀ ਪੰਜਾਬੀ ਫੁੱਟਬਾਲ ਖਿਡਾਰੀਆਂ ਬਾਰੇ ਫਿਲਮ ਹੈ ਇਹ ਦੋਸਤੋ

ਪੰਜਾਬ ਦੀ ਨਿਘਰਦੀ ਜਵਾਨੀ ਨੂੰ ਬਚਾੳੁਣ ਦਾ ੳੁਸਾਰੂ ੳੁਪਰਾਲਾ...
ਬੇਅਰ ਫੁਟ ਵੌਰੀਅਰਜ਼..
ਅਾਦਮਪੁਰ ਦੇ ਜੰਮਪਲ ਤੇ ਸਮੂਹ ਪੰਜਾਬੀਆਂ ਦੀ ਸ਼ਾਨ ੳੁਘੇ ਕਾਰੋਬਾਰੀ,ਸਮਾਜ ਸੇਵਕ ਪ੍ਰੋਡਿਊਸਰ ਜਤਿੰਦਰ ਜੇ ਮਿਨਹਾਸ ( ਰਿਚਮੰਡ ਬੀ ਸੀ..ਕਨੇਡਾ) ਨੇ ਭਾਰਤ ਦੇ ਫੁਟਬਾਲ ਇਤਿਹਾਸ ਦੇ ਪੰਨਿਅਾ ਤੇ ਜੰਮੀ ਧੂੜ ਦੀ ਪਰਤ ਨੂੰ ਹਟਾ ਇੰਟਰਨੈਸ਼ਨਲ ਸਿਨੇਮਾ ਚ ਚਮਕਾੳੁਣਗੇ..
ਇਸ ਫਿਲਮ ਦੀ ਸ਼ੂਟਿੰਗ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੀਹਲਾ ਵਿਖੇ ਹੋਈ ਹੈ।

ਪ੍ਰੋ: ਗੁਰਭਜਨ ਗਿੱਲ ਦੇ ਬੁਲਾਵੇ ਤੇ
ਕਿਲ੍ਹਾਰਾਏਪੁਰ ਖੇਡਾਂ ਤੇ ਇਸ ਸਾਲ ਜੇ ਮਿਨਹਾਸ ਤੇ ਕਵੀ ਰਾਜ ਜੀ ਨੂੰ ਮੁੱਖ ਮਹਿਮਾਨ ਨਵਜੋਤ ਸਿੰਘ ਸਿੱਧੂ ਪਾਸੋਂ ਸਨਮਾਨਿਤ ਕਰਵਾਇਆ ਗਿਆ ਸੀ।
ਪਹਿਲੀ ਵਾਰ ਪੰਜਾਬ ਦੇ ਵਿਰਸੇ ਨਾਲ ਨੱਕੋ ਨੱਕ ਭਰੀ ਇਹ ਫਿਲਮ ਹਾਲੀਵੁਡ ਤੋਂ ਦੁਨੀਅਾਂ ਭਰ ਚ ਰਿਲੀਜ ਹੋਵੇਗੀ..
ਇਸ ਫਿਲਮ ਦੇ ਰਾੲੀਟਰ / ਡਾਇਰੈਕਟਰ ਹਨ
ਬਲੈਕ ਪਿ੍ੰਸ ਫਿਲਮ ਵਾਲੇ ਸ਼੍ਰੀ ਕਵੀ ਰਾਜ਼ ਜੀ..
ਹਾਲੀਵੁੱਡ ਸਟਾਰ ਸ਼ਾਨ ਫੈਰਿਸ ਫਿਲਮ ਚ ਮੁੱਖ ਭੂਮਿਕਾ ਨਿਭਾੳੁਣਗੇ..
ਰਾਜਪਾਲ ਯਾਦਵ..
ਯੋਗਰਾਜ ਸਿੰਘ..
ਮੁਕੁਲ ਦੇਵ..
ਕਵੀ ਰਾਜ਼ ਜੀ ਵਰਗੇ ਸਿਤਾਰੇ ਫਿਲਮ ਚ ਨਜਰ ਅਾੳੁਣਗੇ..
ਜਿਥੇ ਮਿਨਹਾਸ ਸਾਹਿਬ ਪੰਜਾਬ ਚ ਅੱਖਾਂ ਦੇ ਇਲਾਜ ਦੇ ਫਰੀ ਕੈਂਪ..ਬਨਾੳੁਟੀ ਅੰਗ ਲ਼ਗਾਉਣ ਦੇ ਕੈਂਪ..ਟੂਰਨਾਂਮੈਂਟ ..ਤੇ ਹੋਰ ਗਤੀਵਿਧੀਅਾਂ ਚਲਾੳੁਂਦੇ ਹਨ..ੳੁਥੇ ੳੁਨਾਂ ਦਾ ਪੰਜਾਬੀ ਨੌਜਵਾਨੀ ਨੂੰ ਬਚਾੳੁਣ ਦਾ ਇਹ ੳੁਪਰਾਲਾ ਸਾਰਥਿਕ ਸਿਧ ਹੋਵੇਗਾ..
ਫਿਲਮ ਜਲਦੀ ਦੁਨੀਅਾਂ ਭਰ ਦੇ ਸਿਨੇਮਿਅਾਂ ਚ ਰਿਲੀਜ ਹੋਵੇਗੀ..

ਸੁੱੱਖੀ ਬਾਠ
ਕਨੇਡਾ