• Home
  • ਫਰਜ਼ੀ ਦਸਤਾਵੇਜ਼ਾਂ ਸਹਾਰੇ ਫੌਜ ਚ ਭਰਤੀ ਹੋਏ 30 ਉਮੀਦਵਾਰਾਂ ਵਿਰੁੱਧ ਮਾਮਲਾ ਦਰਜ

ਫਰਜ਼ੀ ਦਸਤਾਵੇਜ਼ਾਂ ਸਹਾਰੇ ਫੌਜ ਚ ਭਰਤੀ ਹੋਏ 30 ਉਮੀਦਵਾਰਾਂ ਵਿਰੁੱਧ ਮਾਮਲਾ ਦਰਜ

ਲੁਧਿਆਣਾ, 21 ਮਾਰਚ -ਸਾਲ 2014 ਤੋਂ 2018 ਦਰਮਿਆਨ ਫਰਜ਼ੀ ਦਸਤਾਵੇਜ਼ਾਂ ਸਹਾਰੇ ਭਾਰਤੀ ਫੌਜ ਵਿੱਚ ਭਰਤੀ ਹੋਣ ਵਾਲੇ 30 ਉਮੀਦਵਾਰਾਂ ਖ਼ਿਲਾਫ਼ ਸਥਾਨਕ ਡਵੀਜ਼ਨ ਨੰਬਰ 5 ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸਥਾਨਕ ਭਰਤੀ ਦਫ਼ਤਰ ਦੇ ਡਾਇਰੈਕਟਰ ਰਿਕਰੂਟਿੰਗ ਕਰਨਲ ਵਿਸ਼ਾਲ ਦੂਬੇ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। 
ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਰਨਲ ਦੂਬੇ ਨੇ ਦੱਸਿਆ ਕਿ ਇਹ 30 ਉਮੀਦਵਾਰ ਸਾਲ 2014 ਤੋਂ 2018 ਦਰਮਿਆਨ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਸਥਾਨਕ ਭਰਤੀ ਦਫ਼ਤਰ ਰਾਹੀਂ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਇਨ•ਾਂ ਵੱਲੋਂ ਭਰਤੀ ਦੌਰਾਨ ਪੇਸ਼ ਕੀਤੇ ਗਏ ਰਿਹਾਇਸ਼ ਸਰਟੀਫਿਕੇਟ ਫਰਜ਼ੀ ਪਾਏ ਗਏ। ਇਸ ਸੰਬੰਧੀ ਫੌਜ ਅਧਿਕਾਰੀਆਂ ਵੱਲੋਂ ਸਾਰੇ ਸਬੂਤ ਪੁਖ਼ਤਾ ਕਰ ਲਏ ਗਏ ਹਨ। ਉਨ•ਾਂ ਕਿਹਾ ਕਿ ਇਹ ਮਾਮਲਾ ਦਰਜ ਕਰਾਉਣ ਦਾ ਮਕਸਦ ਹੈ ਕਿ ਭਵਿੱਖ ਵਿੱਚ ਵੀ ਅਜਿਹੇ ਉਮੀਦਵਾਰਾਂ ਨੂੰ ਤਾੜਨਾ ਰਹੇ ਕਿ ਫਰਜ਼ੀ ਦਸਤਾਵੇਜ਼ਾਂ ਸਹਾਰੇ ਭਰਤੀ ਹੋਣ ਵਾਲੇ ਕਿਸੇ ਵੀ ਹੀਲੇ ਬਖ਼ਸ਼ੇ ਨਹੀਂ ਜਾਣਗੇ।