• Home
  • ਬਠਿੰਡਾ ਪੁਲਿਸ ਨੇ ਸਟੇਸ਼ਨ ਤੋਂ ਲਿਆ ਸ਼ੱਕੀ ਨੂੰ ਹਿਰਾਸਤ ‘ਚ

ਬਠਿੰਡਾ ਪੁਲਿਸ ਨੇ ਸਟੇਸ਼ਨ ਤੋਂ ਲਿਆ ਸ਼ੱਕੀ ਨੂੰ ਹਿਰਾਸਤ ‘ਚ

ਬਠਿੰਡਾ: ਪੰਜਾਬ ਇਸ ਵੇਲੇ ਹਾਈ ਅਲਰਟ 'ਤੇ ਹੈ ਤੇ ਪੁਲਿਸ ਹਰ ਸ਼ੱਕੀ ਵਿਅਕਤੀ 'ਤੇ ਨਜ਼ਰ ਰੱਖ ਰਹੀ ਹੈ। ਬਠਿੰਡਾ ਸਥਿਤ ਜੀ.ਆਰ.ਪੀ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਦੀਵਾਲੀ ਦੇ ਤਿਉਹਾਰ ਮੌਕੇ ਬਠਿੰਡਾ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ।। ਚੈਕਿੰਗ ਦੌਰਾਨ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਕੋਲੋਂ ਪੁਲਿਸ ਨੂੰ ਇਕ ਫ਼ੌਜ ਦੀ ਵਰਦੀ ਮਿਲੀ ਹੈ ਜਦਕਿ ਇਹ ਵਿਅਕਤੀ ਖ਼ੁਦ ਫ਼ੌਜ 'ਚ ਨਹੀਂ ਹੈ।। ਇਹ ਵਿਅਕਤੀ ਆਪਣੇ ਆਪ ਨੂੰ ਅਸਾਮ ਦਾ ਦੱਸ ਰਿਹਾ ਹੈ।। ਫਿਲਹਾਲ ਪੁਲਿਸ ਨੇ ਉਸ ਵਿਅਕਤੀ ਕੋਲੋਂ ਪੁਛ ਗਿੱਛ ਸ਼ੁਰੂ ਕਰ ਦਿੱਤੀ ਹੈ।