• Home
  • ਸਕੂਲ ਸਿੱਖਿਆ ਬੋਰਡ 2019-20 ਸੈਸ਼ਨ ਦੀਆਂ ਕਿਤਾਬਾਂ ਅਪ੍ਰੈਲ ਤੋਂ ਪਹਿਲਾਂ ਸਕੂਲਾਂ ਚ ਪਹੁੰਚਾਵੇਗਾ- ਚੇਅਰਮੈਨ ਦਾ ਦਾਅਵਾ

ਸਕੂਲ ਸਿੱਖਿਆ ਬੋਰਡ 2019-20 ਸੈਸ਼ਨ ਦੀਆਂ ਕਿਤਾਬਾਂ ਅਪ੍ਰੈਲ ਤੋਂ ਪਹਿਲਾਂ ਸਕੂਲਾਂ ਚ ਪਹੁੰਚਾਵੇਗਾ- ਚੇਅਰਮੈਨ ਦਾ ਦਾਅਵਾ

ਐਂਸ.ਏ.ਐੱਸ ਨਗਰ   27 ਫਰਵਰੀ :   ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2019-20 ਵਿੱਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਪਾਠ-ਪੁਸਤਕਾਂ ਲਈ ਕਮਰ ਕੱਸ ਲਈ ਹੈ| ਬੋਰਡ ਵੱਲੋਂ ਜਾਰੀ ਸੂਚਨਾ ਅਨੁਸਾਰ ਬੋਰਡ ਦੇ 10 ਖੇਤਰੀ ਡਿਪੂਆਂ ਵਿੱਚ 40 ਲੱਖ ਨਵੀਆਂ ਪਾਠ-ਪੁਸਤਕਾਂ ਛੱਪ ਕੇ ਆ ਚੁੱਕੀਆਂ ਹਨ ਜਦੋਂ ਕਿ ਬਕਾਇਆ 10 ਲੱਖ ਪਾਠ-ਪੁਸਤਕਾਂ ਅਗਲੇ 10 ਦਿਨਾਂ ਵਿੱਚ ਛੱਪ ਕੇ ਤਿਆਰ ਹੋ ਜਾਣਗੀਆਂ| ਇਸੇ ਦੋਰਾਨ ਸਿੱਖਿਆ ਬੋਰਡ ਵੱਲੋਂ 5 ਹੋਰ ਖੇਤਰੀ ਡਿਪੂ ਵੀ ਇਸੇ ਸਾਲ ਅਪ੍ਰੈਲ ਤੋਂ ਅਰੰਭੇ ਜਾਣ ਦੀ ਤਿਆਰੀ ਪੂਰੀ ਕਰ ਲਈ ਗਈ ਹੈ|
ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ.ਏ.ਐੱਸ (ਰਿਟਾ:) ਵੱਲੋਂ ਬੁੱਧਵਾਰ ਨੂੰ ਬੋਰਡ ਅਧਿਕਾਰੀਆਂ ਨਾਲ ਕੀਤੀ ਗਈ ਸਮੀਖਿਆ ਵਿੱਚ ਉਭਰ ਕੇ ਆਏ ਤੱਥਾਂ ਅਨੁਸਾਰ ਬੋਰਡ ਵੱਲੋਂ ਨਵੇਂ ਅਕਾਦਮਿਕ ਸਾਲ ਦੌਰਾਨ ਕੁਲ 332 ਟਾਈਟਲ ਪਾਠ-ਪੁਸਤਕਾਂ ਦੀ ਵਿਕਰੀ ਕੀਤੀ ਜਾਣੀ ਹੈ ਜਿਨ੍ਹਾਂ ਦੀ ਗਿਣਤੀ ਲਗਪਗ 50 ਲੱਖ ਬਣਦੀ ਹੈ ਜਿਨ੍ਹਾਂ ਵਿੱਚੋਂ 282 ਟਾਈਟਲ ਪਾਠ-ਪੁਸਤਕਾਂ ਬੋਰਡ ਦੇ 10 ਖੇਤਰੀ ਡਿਪੂਆਂ ਅੰਮ੍ਰਿਤਸਰ, ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਐੱੋਸ.ਏ.ਐੱੋਸ ਨਗਰ, ਮੋਗਾ, ਪਠਾਨਕੋਟ, ਪਟਿਆਲਾ, ਰੂਪਨਗਰ  ਤੇ  ਸ਼ਹਿਦ ਭਗਤ ਸਿੰਘ ਨਗਰ ਵਿੱਚ ਸਟਾਕ ਕਰ ਲਏ ਗਏ ਹਨ| ਇਨ੍ਹਾਂ ਪਾਠ-ਪੁਸਤਕਾਂ ਦਾ ਤਕਨੀਕੀ ਮਿਆਰ ਸੁਧਾਰਨ 40 ਲੱਖ ਬਣਦੀ ਹੈ| ਸ਼੍ਰੀ ਕਲੋਹੀਆ ਨੇ ਕਿਹਾ ਕਿ ਇਸ ਸਾਲ ਪਾਠ-ਪੁਸਤਕਾਂ ਦਾ ਤਕਨੀਕੀ  ਮਿਆਰ ਸੁਧਾਰਨ ਤੋਂ ਇਲਾਵਾ ਉਨ੍ਹਾਂ ਦੀ ਸਮੇਂ ਸਿਰ ਵੰਡ ਵੱਲ ਉਚੇਚਾ ਧਿਆਨ ਦਿੱਤਾ ਗਿਆ ਹੈ ਜਿਸਦੇ ਤਹਿਤ 5 ਹੋਰ ਡਿਪੂ ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਮੁਕਤਸਰ ਸਾਹਿਬ, ਲੁਧਿਆਣਾ ਤੇ ਸੰਗਰੂਰ ਵਿੱਚ ਮੁੜ ਅਰੰਭੇ ਜਾ ਰਹੇ ਹਨ| ਇਨ੍ਹਾਂ ਡਿਪੂਆਂ ਵਿੱਚ ਵਿਕਰੀ ਲਈ ਪਾਠ-ਪੁਸਤਕਾਂ ਦੀ ਪਹਿਲੇ ਡਿਪੂਆਂ ਵਿੱਚੋਂ ਭੇਜ ਦਿੱਤੀਆਂ ਜਾਣਗੀਆਂ ਅਤੇ ਇਹ ਸਾਰਾ ਕਾਰਜ 15 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਪਾਠ-ਪੁਸਤਕਾਂ ਵਿਦਿਆਰਥੀਆਂ ਦੇ ਹੱਥਾਂ ਵਿੱਚ ਦੇਣ ਲਈ ਤਿਆਰ ਹੋਣ|
ਵਰਨਣਯੋਗ ਹੈ ਕਿ ਚੇਅਰਮੈਨ ਸ਼੍ਰੀ ਕਲੋਹੀਆ ਨੇ ਸਾਰੇ ਕਾਰਜ ਲਈ ਉਚੇਚੀ ਨਿਗਰਾਨੀ ਰੱਖੀ ਹੈ ਜਿਸਦੇ ਤਹਿਤ ਉਹ ਡਿਪੂਆਂ ਦੀਆਂ ਫੇਰੀਆਂ ਲਾ ਕੇ ਕਾਰਜਾਂ ਦੀ ਦੇਖ-ਰੇਖ ਆਪ ਕਰਦੇ ਰਹੇ ਹਨ| ਪਾਠ-ਪੁਸਤਕਾਂ ਸਬੰਧੀ ਸਾਰੀ ਸਥਿਤੀ ਬੋਰਡ ਦੀ ਵੈਬ-ਸਾਈਨ ਉਤੇ ਪਾਰਦਰਸ਼ੀ ਰੂਪ ਵਿੱਚ ਉਪਲਬਧ ਹੈ| ਵਿਕਰੀ ਨੂੰ ਉਤਸ਼ਾਹਤ ਕਰਨ ਲਈ ਏਜੰਸੀ ਹੋਲਡਰਾਂ ਨੂੰ ਵੀ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਲੋੜੀਦੀ ਸਾਰੀ ਜਾਣਕਾਰੀ ਹਰ ਕਿਸੇ ਲਈ ਹੀ ਵੈਬ-ਸਾਈਟ ਉਤੇ ਪਾ ਦਿੱਤੀ ਗਈ ਹੈ| ਏਜੰਸੀ ਹੋਲਡਰਾਂ ਲਈ ਬੋਰਡ ਦੀ ਵੈਬ ਸਾਈਟ ਉਤੇ ਉੇਚੇਚਾ ਲਿੰਕ ਵੀ ਸਥਾਪਤ ਕੀਤਾ ਗਿਆ ਹੈ|