• Home
  • ਏਸ਼ੀਆ ਕੱਪ : ਸ਼ਾਮ ਪੰਜ ਵਜੇ ਭਿੜਨਗੇ ਭਾਰਤ ਤੇ ਪਾਕਿਸਤਾਨ

ਏਸ਼ੀਆ ਕੱਪ : ਸ਼ਾਮ ਪੰਜ ਵਜੇ ਭਿੜਨਗੇ ਭਾਰਤ ਤੇ ਪਾਕਿਸਤਾਨ

ਦੁਬਈ, (ਖ਼ਬਰ ਵਾਲੇ ਬਿਊਰੋ) : ਏਸ਼ੀਆ ਕ੍ਰਿਕਟ ਕੱਪ ਦਾ ਜਨੂੰਨ ਇਸ ਵੇਲੇ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਗਰੁੱਪ ਏ ਵਿਚ ਬੀਤੀ ਰਾਤ ਭਾਰਤ ਨੇ ਹਾਂਗਕਾਂਗ ਨੂੰ 26 ਦੌੜਾਂ ਨਾਲ ਹਰਾ ਦਿੱਤਾ ਪਰ ਹਾਂਗਕਾਂਗ ਸਾਹਮਣੇ ਭਾਰਤੀ ਸ਼ੇਰਾਂ ਦੀ ਪੋਲ ਖੁਲ ਗਈ। ਭਾਵੇਂ ਤਜਰਬੇ ਦੇ ਸਹਾਰੇ ਭਾਰਤ ਨੇ ਹਾਗਕਾਂਗ ਨੂੰ ਹਰਾ ਦਿੱਤਾ ਪਰ ਗੇਂਦਬਾਜ਼ੀ ਤੇ ਫੀਲਡਿੰਗ ਪੱਖੋਂ ਭਾਰਤੀ ਟੀਮ ਦੀ ਪੋਲ ਖੁਲ ਗਈ। ਅੱਜ ਭਾਰਤ ਤੇ ਪਾਕਿਸਤਾਨ ਦਾ ਮਹਾਂ ਮੁਕਾਬਲਾ ਸ਼ਾਮ 5 ਵਜੇ ਸ਼ੁਰੂ ਹੋਵੇਗਾ। ਅੱਜ ਪਤਾ ਲੱਗ ਜਾਵੇਗਾ ਕਿ ਏਸ਼ੀਆ ਕੱਪ ਦਾ ਵੱਡਾ ਦਾਅਵੇਦਾਰ ਕੌਣ ਹੈ।