• Home
  • “ਪੁੱਟਿਆ ਪਹਾੜ, ਨਿਕਲਿਆ ਚੂਹਾ”:- ਮਾਝੇ ਦੇ ਤਿੰਨ ਅਕਾਲੀ ਨੇਤਾਵਾਂ ਦੀ ਪ੍ਰੈਸ ਕਾਨਫਰੰਸ ਜਾਰੀ -ਮੀਡੀਆ ਦੇ ਤਿੱਖੇ ਸਵਾਲਾਂ ਚ ਘਿਰੇ

“ਪੁੱਟਿਆ ਪਹਾੜ, ਨਿਕਲਿਆ ਚੂਹਾ”:- ਮਾਝੇ ਦੇ ਤਿੰਨ ਅਕਾਲੀ ਨੇਤਾਵਾਂ ਦੀ ਪ੍ਰੈਸ ਕਾਨਫਰੰਸ ਜਾਰੀ -ਮੀਡੀਆ ਦੇ ਤਿੱਖੇ ਸਵਾਲਾਂ ਚ ਘਿਰੇ

ਅੰਮ੍ਰਿਤਸਰ , (ਖਬਰ ਵਾਲੇ ਬਿਊਰੋ )-ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਦੇ ਵੱਡੇ ਦਿੱਗਜ ਸਮਝੇ ਜਾਂਦੇ ਰਣਜੀਤ ਸਿੰਘ ਬ੍ਰਹਮਪੁਰਾ ,ਸੇਵਾ ਸਿੰਘ ਸੇਖਵਾਂ, ਡਾ ਰਤਨ ਸਿੰਘ ਅਜਨਾਲਾ ਵੱਲੋਂ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਜਾ ਰਹੀ ਹੈ । ਪ੍ਰੈੱਸ ਕਾਨਫਰੰਸ ਚ ਆਉਣ ਤੋਂ ਪਹਿਲਾਂ ਤਿੰਨੇ ਆਗੂਆਂ ਨੇ ਪਹਿਲਾਂ ਇੱਕ ਮੀਟਿੰਗ ਵੀ ਕੀਤੀ ਹੈ । ਪ੍ਰੈੱਸ ਕਾਨਫਰੰਸ ਵਾਲੀ ਥਾਂ ਤੇ ਕਾਫੀ ਦੇਰ  ਤੋਂ ਰਾਸ਼ਟਰੀ ਪੱਧਰ ਦੇ ਪੁੱਜੇ ਮੀਡੀਆ ਵੱਲੋਂ ਵੀ ਇਸ ਪ੍ਰੈੱਸ ਕਾਨਫਰੰਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਇਹ ਨੇਤਾ ਅਕਾਲੀ ਹਲਕਿਆਂ ਚ ਜ਼ਰੂਰ ਧਮਾਕਾ ਕਰਨਗੇ ।

ਪਰ ਹੋਇਆ ਉਲਟ ! ਇਨ੍ਹਾਂ ਅਕਾਲੀ ਨੇਤਾ ਵੱਲੋਂ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਚੁਣੌਤੀ ਦੇਣ ਲਈ  ਸੱਦੀ ਪ੍ਰੈੱਸ ਕਾਨਫਰੰਸ ਚ ਆਪਣੇ ਸਟੈਂਡ ਤੋਂ ਪਿੱਛੇ ਹਟ ਜਾਣ ਕਾਰਨ ਅਕਾਲੀ ਨੇਤਾਵਾਂ ਨੂੰ ਮੀਡੀਆ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ । ਪਰ ਲੋਕ ਟੈਲੀਵਿਜ਼ਨ ਤੇ ਪ੍ਰੈੱਸ ਕਾਨਫਰੰਸ ਲਾਈਵ ਹੋਣ ਕਾਰਨ ਇੱਕ ਕਹਾਵਤ ਦੀ ਸੋਸ਼ਲ ਮੀਡੀਆ ਤੇ  ਚਰਚਾ ਜ਼ਰੂਰ ਕਰ ਰਹੇ ਸਨ  ਕਿ" ਪੱਟਿਆ ਪਹਾੜ ,ਨਿਕਲਿਆ ਚੂਹਾ ..। ...

ਤਿੰਨੇ ਅਕਾਲੀ ਨੇਤਾਵਾਂ ਦੀ ਪ੍ਰੈੱਸ ਕਾਨਫਰੰਸ ਜਾਰੀ ਹੈ । ਪੂਰੀ ਖ਼ਬਰ ਥੋੜ੍ਹੀ ਦੇਰ ਬਾਦ ਦੇਖੋ :