• Home
  • ਪਹਿਲਾਂ ਭੈਣ ਦੀ ਡੋਲੀ ਵਿਦਾ ਕੀਤੀ ,ਫਿਰ ਪਿਤਾ ਦੀ ਅਰਥੀ ਨੂੰ ਮੋਢਾ …

ਪਹਿਲਾਂ ਭੈਣ ਦੀ ਡੋਲੀ ਵਿਦਾ ਕੀਤੀ ,ਫਿਰ ਪਿਤਾ ਦੀ ਅਰਥੀ ਨੂੰ ਮੋਢਾ …

ਰੋਪੜ, (ਖ਼ਬਰ ਵਾਲੇ ਬਿਊਰੋ): ਉਪਰ ਵਾਲਾ ਵੀ ਕਈ ਵਾਰ ਅਜਿਹੇ ਕਾਰੇ ਕਰ ਦਿੰਦਾ ਹੈ ਕਿ ਮਨੁੱਖ ਦੁਬਿਧਾ ਵਿਚ ਫਸ ਜਾਂਦਾ ਹੈ। ਅਜਿਹਾ ਹੀ ਇਥੋਂ ਨੇੜਲੇ ਪਿੰਡ ਮਲਿਕਪੁਰ ਦੇ ਇਕ ਨੌਜਵਾਨ ਨਾਲ ਵਾਪਰਿਆ। ਇਸ ਪਿੰਡ ਦੇ ਵਾਸੀ ਵਿਜੇ ਨਾਮਕ ਨੌਜਵਾਨ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਆਪਣੀ ਭੈਣ ਦੀ ਡੋਲੀ ਤੋਰੇ ਜਾਂ ਫਿਰ ਪਿਤਾ ਦੀ ਅਰਥੀ ਨੂੰ ਮੋਢਾ ਦੇਵੇ। ਆਖ਼ਰ ਉਸ ਨੇ ਦਿਲ ਕਰੜਾ ਕਰ ਕੇ ਪਹਿਲਾਂ ਆਪਣੀ ਭੈਣ ਦੀ ਡੋਲੀ  ਵਿਦਾ ਕੀਤੀ ਤੇ ਫਿਰ ਪਿਤਾ ਦੀ ਚਿਖਾ ਨੂੰ ਅਗਨੀ ਦਿਤੀ। ਦਰਅਸਲ ਰਾਜਿੰਦਰ ਸਿੰਘ ਦੀ ਬੇਟੀ ਲਵਪ੍ਰੀਤ ਦੀ ਸ਼ਾਦੀ ਖਰੜ ਹੋਣੀ ਤੈਅ ਹੋਈ ਸੀ। ਵਿਆਹ ਦੇ ਕੰਮਾਂ ਕਾਰਾਂ 'ਚ ਸਾਰੇ ਇਧਰ ਉਧਰ ਭੱਜ ਦੌੜ ਕਰ ਰਹੇ ਸਨ। ਲੜਕੀ ਦੇ ਪਿਤਾ ਨੂੰ ਵੀ ਕਿਸੇ ਕੰਮ ਆਪਣੇ ਇਕ ਰਿਸ਼ਤੇਦਾਰ ਨਾਲ ਜਾਣਾ ਪੈ ਗਿਆ ਪਰ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਘਨੌਲੀ ਕੋਲ ਪਹੁੰਚੇ ਤਾਂ ਉਨ•ਾ ਦੀ ਟੱਕਰ ਕਿਸੇ ਅਣਪਛਾਤੇ ਵਾਹਨ ਨਾਲ ਹੋ ਗਈ ਜਿਥੇ ਰਾਜਿੰਦਰ ਸਿੰਘ ਦੀ ਮੌਤ ਹੋ ਗਈ। ਵਿਆਹ ਦਾ ਮਾਹੌਲ ਮਾਤਮ ਵਿਚ ਬਦਲ ਗਿਆ। ਆਪਣੀ ਭੈਣ ਦੀ ਸ਼ਾਦੀ ਨਾ ਰੁਕੇ ਇਸ ਲਈ ਨੌਜਵਾਨ ਨੇ ਫ਼ੈਸਲਾ ਲਿਆ ਕਿ ਪਹਿਲਾਂ ਭੈਣ ਦੀ ਡੋਲੀ ਵਿਦਾ ਹੋਵੇਗੀ ਤੇ ਪਿਤਾ ਦਾ ਦਾਹ ਸਸਕਾਰ ਪਿਛੋਂ ਹੋਵੇਗਾ। ਇਸ ਤਰ•ਾਂ ਹੀ ਹੋਇਆ। ਭਾਵੇਂ ਸ਼ਾਦੀ ਧੂਮਧਾਮ ਨਾਲ ਨਹੀਂ ਹੋਈ ਪਰ ਨੌਜਵਾਨ ਨੇ ਦੋਵੇਂ ਫ਼ਰਜ਼ ਵੱਡਾ ਜਿਗਰਾ ਕਰ ਕੇ ਨਿਭਾਏ।