• Home
  • ਏਤੀ ਮਾਰ ਪਈ ਕੁਰਲਾਣੇ… ਤੈ ਕੀ ਦਰਦ ਨਾ ਆਇਆ :-ਪੜ੍ਹੋ-ਰਣਜੀਤ ਸਿੰਘ ਤਲਵੰਡੀ ਦੀ ਕਲਮ ਤੋਂ

ਏਤੀ ਮਾਰ ਪਈ ਕੁਰਲਾਣੇ… ਤੈ ਕੀ ਦਰਦ ਨਾ ਆਇਆ :-ਪੜ੍ਹੋ-ਰਣਜੀਤ ਸਿੰਘ ਤਲਵੰਡੀ ਦੀ ਕਲਮ ਤੋਂ

ਮੇਰੇ ਵਾਲਿਦ ਲੋਹ-ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਹਮਖਿਆਲੀ ਹੋਣ ਕਾਰਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਹਮੇਸ਼ਾ ਹੀ ਸਾਥੀ ਰਹੇ ਸਨ। ਇਹ ਗੱਲ ਸੰਤ ਜੀ ਆਪਣੀ ਵੀਡੀਓਜ਼ ਰਾਹੀਂ ਹਮੇਸ਼ਾ ਦੱਸਦੇ ਰਹਿੰਦੇ ਸਨ।
ਅਨੰਦਪੁਰ ਸਾਹਿਬ ਦੇ ਮਤੇ ਦੇ ਸਬੰਧ ਵਿੱਚ ਮੇਰੇ ਪਿਤਾ ਉਨੀਂ ਦਿਨੀਂ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਸਨ ਤੇ ਸਿਹਤ ਪੱਖੋਂ ਵੀ ਕੁਝ ਬਿਮਾਰ ਚੱਲ ਰਹੇ ਸਨ। ਪਰ ਫਿਰ ਵੀ ਦੂਰ ਅੰਦੇਸ਼ੀ ਸੋਚ ਹੋਣ ਕਾਰਨ ਉਹ ਸਿਆਸਤਾਂ ਨੂੰ ਖ਼ੂਬ ਸਮਝਦੇ ਸਨ। ਸੋ ਉਨ੍ਹਾਂ ਨੇ ਬੀਮਾਰ ਹੁੰਦੇ ਹੋਇਆਂ ਵੀ ਆਪਣੀ ਧਰਮ ਸੁਪਤਨੀ ਮੇਰੇ ਮਾਤਾ ਮਹਿੰਦਰ ਕੌਰ ਜੀ ਅਤੇ ਮੇਰੀ ਭੈਣ ਬੀਬੀ ਹਰਜੀਤ ਕੌਰ ਦੇ ਰਾਹੀਂ ਅਗਾਹ ਕਰਨ ਦੇ ਮਕਸਦ ਨਾਲ ਸੰਤ ਜੀ ਨੂੰ ਸੁਨੇਹੇ ਵੀ ਭਿਜਵਾਏ।
ਪਰ ਅੰਤ ਹੋਇਆ ਉਹੀ, ਜਿਸ ਦਾ ਡਰ ਸੀ। ਮੇਰੇ ਪਿਤਾ ਦੁਆਰਾ ਲਾਏ ਗਏ ਕਿਅਾਸ ਆਖਰ ਸੱਚ ਸਾਬਤ ਹੋਏ।
6 ਜੂਨ 1984, ਉਹ ਕਾਲਾ ਦਿਨ ਜਦੋਂ ਹਕੂਮਤ ਦੇ ਨਸ਼ੇ ਵਿੱਚ ਹੰਕਾਰੀ ਹੁਕਮਰਾਨ ਨੇ, ਮੀਰੀ ਪੀਰੀ ਦੇ ਮਾਲਕ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਸਿੱਖਾਂ ਦੀ ਖ਼ੁਦ-ਮੁਖਤਿਆਰੀ ਦੀ ਪ੍ਰਤੀਕ ਸਰਵਉੱਚ ਸੰਸਥਾ ਅਤੇ ਪੰਜ ਤਖ਼ਤਾਂ ਵਿੱਚੋਂ ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਪਵਿੱਤਰ ਅਸਥਾਨ ਉੱਤੇ 80 ਤੋਂ ਵੱਧ ਗੋਲ਼ੇ ਦਾਗੇ ਗਏ। ਤਾਬੜ-ਤੋੜ ਹਮਲਿਆਂ ਨੇ ਸਿੱਖ ਇਮਾਰਤਸਾਜ਼ੀ ਦੇ ਇੱਕ ਹੋਰ ਆਲੀਸ਼ਾਨ ਨਮੂਨੇ ਨੂੰ ਖੰਡਰ ਬਣਾ ਦਿੱਤਾ। ਕੌਮ ਲਈ ਹੁਕਮਨਾਮਾ ਸੁਣਾਉਣ ਵਾਲੀ ਥਾਂ 'ਤੇ ਅੱਜ ਬੰਬਾਂ ਦੇ ਧਮਾਕੇ ਸੁਣਾਈ ਦੇ ਰਹੇ ਸਨ। ਮੀਨਾਕਾਰੀ ਨਾਲ ਸਜਾਈਆਂ ਦੀਵਾਰਾਂ ਵਾਲੀ ਚਿੱਟੀ ਨਿਛੋਹ ਇਮਾਰਤ, ਅੱਜ ਬਲ਼ਦੀ ਅੱਗ ਨਾਲ ਤਬਾਹੀ ਦੀ ਦਾਸਤਾਨ ਬਿਆਨ ਕਰ ਰਹੀ ਸੀ। ਸਿਰਮੌਰਤਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁੰਬਦ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਦੂਜੇ ਪਾਸੇ ਫੌਜ ਦੀ ਇੱਕ ਟੁਕੜੀ ਕੰਪਲੈਕਸ ਦੇ ਚੜ੍ਹਦੇ ਪਾਸੇ ਸਥਿਤ ਹੋਸਟਲ ਵੱਲ੍ਹ ਧਾਵਾ ਬੋਲਣ ਜਾ ਰਹੀ ਸੀ, ਜਿੱਥੇ ਸੰਗਤ ਅਤੇ ਪ੍ਰਬੰਧਕੀ ਅਮਲਾ ਲੁਕਿਆ ਹੋਇਆ ਸੀ। 6 ਜੂਨ ਦੀ ਤਰੀਕ ਤੱਕ ਫੌਜ ਨੇ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੂੰ ਬੇਮੌਤੇ ਮਾਰ ਦਿੱਤਾ।
ਟੱਰਕਾਂ ਦੇ ਟਰੱਕ ਲਾਸ਼ਾਂ ਦੇ ਭਰਕੇ ਜਾ ਰਹੇ ਸੀ ,,ਕਿਸੇ ਸਿੱਖ ਦੇ ਕੇਸ ਬਾਹਰ ਟਰੱਕ ਤੋ ਸੀ ਤੇ ਕਿਸੇ ਦੀਆਂ ਲੱਤਾਂ ਟਰੱਕ ਤੋ ਬਾਹਰ ਸੀ।
ਟਰੱਕ ਦੇ ਡਾਲੇ ਤੇ ਆਲੇ ਦੁਆਲੇ ਝੀਤਾਂ ਜਿਹੀਆਂ ਤੋ ਖ਼ੂਨ ਧਤੀਰੀਆਂ ਬਣ ਚੋਅ ਰਿਹਾ ਸੀ,,ਖ਼ੂਨ ਚੋਅਕੇ ਟਾਇਰਾਂ ਤੇ ਪੈ ਰਿਹਾ ਸੀ ਤੇ ਥੱਲੇ ਮਿੱਟੀ ਖ਼ੂਨ ਨਾਲ ਚਿੰਬੜ ਟੈਰਾਂ ਤੇ ਮੋਟੀ ਜਿਹੀ ਤਾਅਣ ਚੜੀ ਹੋਈ ਸੀ।
ਥੋੜੀ ਦੇਰ ਬਾਦ ਖੂਨੀ ਮਿੱਟੀ ਨਾਲ ਸਣੇ ਹੋਏ ਟੈਰਾਂ ਤੋ ਪੱਤੜੇ ਜਿਹੇ ਰਾਹ ਚ ਝਾੜਦਾ ਟਰੱਕ ਸ਼ਮਸ਼ਾਨ ਘਾਟ ਜਾਕੇ ਰੁਕਿਅਾ।
"ਲਾਸ਼ਾਂ ਲਾਹੁਣ ਨੂੰ ਕਿਹਾ ਜਲਦੀ ਲਾਸ਼ਾਂ ਲਾਹੋ",,ਉਹਨਾਂ ਸਤਿਕਾਰ ਵਜੋਂ ਕੱਲੀ ਕੱਲੀ ਲਾਸ਼ ਨੂੰ ਚੱਕਣਾ ਸ਼ੁਰੂ ਕੀਤਾ,,ਇਹ ਦੇਖਕੇ ਉੱਥੇ ਖੜਾ ਫੋਜੀ ਉੱਚੀ ਚਿਲਾਇਆ।
“ ਯੇ ਕਿਆ ਕਰ ਰਹੇ ਹੋ!! ਉਹਨੇ ਇਕ ਲਾਸ਼ ਨੂੰ ਲਤੋਂ ਫੜਕੇ ਥੱਲੇ ਸੁੱਟ ਦਿੱਤਾ ਤੇ ਸਿਰ ਤੇ ਠੁੱਡ ਮਾਰਦੇ ਹੋਏ ਕਿਹਾ’’ਐਸੇ ਉਤਾਰ ਕਰ ਫੇਕੋਂ ਇਨ ਹਰਾਮੀਓ ਕੋ"।
ਪੋਸਟਮਾਰਟਮ ਕਰਨ ਵੇਲੇ ਇਕ ਸਿੱਖ ਦੇ ਸਾਹ ਚਲਦੇ ਵੇਖ ਡਾਕਟਰ ਨੇ ਕਿਹਾ "ਇਹ ਤਾ ਜਿਉਂਦਾ"…ਉਹ ਹਾਲੇ ਹੋਰ ਕੁਛ ਕਹਿੰਦਾ ਇਹਤੋ ਪਹਿਲਾ ਨਾਲ ਖੜੇ ਫੋਜੀ ਨੇ ਸਿੱਖ ਦੀ ਛਾਤੀ ਤੇ ਗੋਲੀ ਮਾਰਦੇ ਹੋਏ ਕਿਹਾ “ਲੋ ਮਰ ਗਿਆ ਕੁੱਤਾ,,ਕਰੋ ਪੋਸਟ-ਮਾਰਟਮ ਅਬ ਇਸਕਾ”
ਬੱਚਿਆਂ ਨੂੰ ਕੋਹਿ ਕੋਹਿ ਕੇ ਸ਼ਹੀਦ ਕਰ ਸਰੋਵਰ ਚ ਸੁੱਟਿਆ ਗਿਆ,,ਸਾਲ ਭਰ ਦੇ ਜਵਾਕਾਂ ਨੂੰ ਉਤੇ ਉਛਾਲ ਬ੍ਰਸਟ ਮਾਰ ਸ਼ਰੀਰ ਛਲਣੀ ਕਰ ਦਿੱਤਾ,,ਹੋਰ ਪਤਾ ਨਹੀ ਕਿੰਨੇ ਹੀ ਲੋਕ ਸ਼ਹੀਦ ਕਰ ਦਿੱਤੇ ਜਿਹਨਾਂ ਬਾਰੇ ਅੱਜ ਤੱਕ ਪਤਾ ਨਹੀ ਲੱਗਾ।
ਉਹਨਾਂ ਗੁਮਨਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਕੋਟਿ ਕੋਟਿ ਪ੍ਰਣਾਮ🙏🏽

6 ਜੂਨ 1984 ਨੂੰ ਸਿੱਖਾਂ ਦਾ ਮੱਕਾ ਮਦੀਨਾ ਨੇਸਤੋ ਨਾਬੂਤ ਕਰ ਦਿੱਤਾ ਗਿਆ ,ਇਹ ਘਿਨਾਉਣਾ ਕਾਰਾ …
ਨਾ ਭੁੱਲਣਯੋਗ
ਨਾ ਬਖਸ਼ਣਯੋਗ