• Home
  • ’84 ਸਿੱਖ ਕਤਲੇਆਮ ਮਾਮਲਾ: ਅਭਿਸ਼ੇਕ ਵਰਮਾ ਦਾ ਪਾਲੀਗ੍ਰਾਫ਼ੀ ਟੈਸਟ ਹੋਇਆ

’84 ਸਿੱਖ ਕਤਲੇਆਮ ਮਾਮਲਾ: ਅਭਿਸ਼ੇਕ ਵਰਮਾ ਦਾ ਪਾਲੀਗ੍ਰਾਫ਼ੀ ਟੈਸਟ ਹੋਇਆ

ਨਵੀਂ ਦਿੱਲੀ : 1984 ਸਿੱਖ ਕਤਲੇਆਮ ਦੇ ਅਹਿਮ ਗਵਾਹ ਅਭਿਸ਼ੇਕ ਵਰਮਾ ਦਾ ਅੱਜ ਆਖ਼ਰ ਪਾਲੀਗ੍ਰਾਫੀ ਟੈਸਟ ਹੋ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਇਹ ਟੈਸਟ ਟਾਲਿਆ ਜਾ ਰਿਹਾ ਸੀ। ਦਸਿਆ ਜਾ ਰਿਹਾ ਹੈ ਕਿ ਅਭਿਸ਼ੇਕ ਵਰਮਾ ਸੱਜਣ ਕੁਮਾਰ ਸਮੇਤ ਹੋਰ ਦੰਗਾਕਾਰੀਆ ਵਿਰੁਧ ਅਹਿਮ ਗਵਾਹ ਹੈ। ਟੈਸਟ ਤੋਂ ਬਾਅਦ ਵਰਮਾ ਨੇ ਕਿਹਾ ਕਿ ਉਨਾਂ ਸਾਰੇ ਸਵਾਲਾਂ ਦੇ ਜਵਾਬ ਠੀਕ ਦਿੱਤੇ ਹਨ। ਅਭਿਸ਼ੇਕ ਵਰਮਾ ਨੇ ਕਿਹਾ ਕਿ ਉਸ ਕੋਲੋਂ ਜਗਦੀਸ਼ ਟਾਈਟਲਰ ਸਬੰਧੀ ਕਈ ਸਵਾਲ ਪੁੱਛੇ ਗਏ ਸਨ, ਜਿਨਾਂ ਦਾ ਉਨਾਂ ਸਹੀ ਸਹੀ ਜਵਾਬ ਦਿੱਤਾ ਹੈ।
ਦਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਟੈਸਟ ਨੂੰ ਟਾਲਿਆ ਜਾ ਰਿਹਾ ਸੀ। ਕਦੇ ਇਸ ਟੈਸਟ ਨੂੰ ਕਰਨ ਵਾਲੀ ਮਸ਼ੀਨ ਖ਼ਰਾਬ ਹੋ ਜਾਂਦੀ ਸੀ ਤੇ ਕਦੇ ਅਧਿਕਾਰੀ ਹਾਜ਼ਰ ਨਹੀਂ ਹੁੰਦੇ ਸਨ।