• Home
  • ਡਾ: ਕੇਵਲ ਧੀਰ ਪਾਕਿਸਤਾਨੋਂ ਆਏ ਮੁਮਤਾਜ ਮੁਫਤੀ ਗੋਲਡ ਮੈਡਲ ਨਾਲ ਸਨਮਾਨਿਤ

ਡਾ: ਕੇਵਲ ਧੀਰ ਪਾਕਿਸਤਾਨੋਂ ਆਏ ਮੁਮਤਾਜ ਮੁਫਤੀ ਗੋਲਡ ਮੈਡਲ ਨਾਲ ਸਨਮਾਨਿਤ

ਲੁਧਿਆਣਾ: 9 ਜੂਨ

ਡਾ: ਕੇਵਲ ਧੀਰ ਨੂੰ ਪਾਕਿਸਤਾਨ ਵੱਲੋਂ ਮਿਲਿਆ ਮੁਮਤਾਜ ਮੁਫ਼ਤੀ ਗੋਲਡ ਮੈਡਲ ਸੌਪਿਆ ਗਿਆ। ਇਹ ਮੈਡਲ ਫਰਵਰੀ ਮਹੀਨੇ ਲਾਹੌਰ ਚ ਹੋਈ ਵਿਸ਼ਵ ਅਮਨ ਕਾਨਫਰੰਸ ਮੌਕੇ ਨਾਵਲਕਾਰ ਡਾ: ਅਬਦਾਲ ਬੇਲਾ ਤੇ ਫ਼ਖ਼ਰ ਜ਼ਮਾਂ ਨੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੂੰ ਸੌਪਿਆ ਸੀ ਕਿ ਉਹ ਇਹ ਮੈਡਲ ਡਾ: ਕੇਵਲ ਧੀਰ ਨੂੰ ਭੇਂਟ ਕਰ ਕੇ ਸਨਮਾਨਿਤ ਕਰਨ।
ਅੱਜ ਡਾ: ਕੇਵਲ ਧੀਰ ਜੀ ਦੀ ਪੁਸਤਕ ਮੈਂ ਲਾਹੌਰ ਹੂੰ
ਦੇ ਲੋਕ ਅਰਪਨ ਸਮਾਗਮ ਚ ਗੁਰਭਜਨ ਗਿੱਲ, ਡਾ: ਸੁਰਜੀਤ ਪਾਤਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ , ਦੀਪਕ ਜਲੰਧਰੀ ਤੇ ਡਾ: ਨਰਿੰਦਰ ਕੌਰ ਸੰਧੂ ਨੇ ਉਨ੍ਹਾਂ ਨੂੰ ਮੁਮਤਾਜ ਮੁਫਤੀ ਗੋਲਡ ਮੈਡਲ ਭੇਂਟ ਕੀਤਾ।