• Home
  • ਅੱਜ ਵੋਟ ਬਨਾਉਣ ਦਾ 19 ਅਪ੍ਰੈਲ ਨੂੰ ਆਖਰੀ ਦਿਨ ! ਪੜ੍ਹੋ ਕਿਵੇਂ ਬਣਾਈ ਜਾ ਸਕੇਗੀ ਵੋਟ ?

ਅੱਜ ਵੋਟ ਬਨਾਉਣ ਦਾ 19 ਅਪ੍ਰੈਲ ਨੂੰ ਆਖਰੀ ਦਿਨ ! ਪੜ੍ਹੋ ਕਿਵੇਂ ਬਣਾਈ ਜਾ ਸਕੇਗੀ ਵੋਟ ?

ਪਟਿਆਲਾ, 19ਅਪ੍ਰੈਲ:ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਜਿਹੜੇ ਵੋਟਰ ਮਿਤੀ 1 ਜਨਵਰੀ 2019 ਤੱਕ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਹੋ ਚੁੱਕੇ ਹਨ ਉਨ੍ਹਾਂ ਲਈ ਵੋਟਾਂ ਬਨਾਉਣ ਦੀ ਆਖਰੀ ਮਿਤੀ 19 ਅਪ੍ਰੈਲ 2019 ਹੈ। ਭਾਵੇਂ ਇਸ ਸਬੰਧੀ ਸਾਰੇ ਪੰਜਾਬ ਦੇ ਜ਼ਿਲ੍ਹਾ ਰਿਟਰਨਿੰਗ ਅਫ਼ਸਰਾਂ ਵੱਲੋਂ ਵੋਟਾਂ ਬਣਾਉਣ ਲਈ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ।ਪਰ ਇਸ ਦੌਰਾਨ ਅੱਜ ਜਿਲ੍ਹਾ ਸਵੀਪ ਸੈੱਲ, ਪਟਿਆਲਾ ਵੱਲੋਂ ਸਵੀਪ ਗਤੀਵਿਧਿਆਂ ਬਾਰੇ ਮੀਟਿੰਗ ਕਰਕੇ ਇਸ ਦਾ ਜਾਇਜਾ ਲਿਆ ਗਿਆ। ਜ਼ਿਲ੍ਹਾ ਨੋਡਲ ਅਫਸਰ, ਸਵੀਪ ਪ੍ਰੋਫੈਸਰ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜੋ ਨੌਜਵਾਨ ਆਪਣੀ ਵੋਟ ਬਨਵਾਉਣ ਤੋਂ ਰਹਿ ਗਏ ਉਹ ਮਿਤੀ 19 ਅਪ੍ਰੈਲ ਨੂੰ ਆਨਲਾਈਨ ਫਾਰਮ ਨੰਬਰ 6 ਭਰਕੇ ਜਮ੍ਹਾ ਕਰਵਾ ਦੇਣ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਇਸ ਲਈ 18 ਸਾਲ ਤੋਂ ਵੱਧ ਉਮਰ ਦੇ ਹੋਣ ਵਾਲੇ ਨੌਜਵਾਨ ਜੇ ਉਹ ਭਾਰਤ ਦੇ ਨਾਗਰਿਕ ਹਨ ਤਾਂ ਉਹ nsvp.in ਜਾਂ ਫਿਰ ਵੋਟਰ ਹੈਲਪਲਾਈਨ ਐਪਲੀਕੇਸ਼ਨ ਜੋ ਕਿ ਐਂਡਰਾਈਡ ਅਤੇ ਆਈ-ਫੋਨ ਦੋਵਾਂ ਉਤੇ ਉਪਲਬਧ ਹੈ ਫਾਰਮ ਨੰਬਰ-6 ਭਰ ਸਕਦੇ ਹਨ। ਫਾਰਮ ਭਰਨ ਵਿੱਚ ਕਿਸੇ ਵੀ ਤਰਾਂ ਦੀ ਦਿਕਤ ਆਉਣ 'ਤੇ ਵੋਟਰ 1950 ਹੈਲਪ ਲਾਈਨ ਟੋਲ ਫਰੀ ਨੰਬਰ 'ਤੇ ਜਾਣਕਾਰੀ ਹਾਸਲ ਕਰ ਸਕਦੇ ਹਨ।ਇਸ ਸਬੰਧੀ ਸਵੀਪ ਸੈਲ ਨੇ ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਸ੍ਰੀ ਕੁਮਾਰ ਅਮਿਤ ਵੱਲੋਂ ਸਮੂਹ ਨੌਜਵਾਨ, ਔਰਤਾਂ ਦਿਵਿਆਂਗਜਨ ਅਤੇ ਟਰਾਂਸਜੈਂਡਰ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਬਣਵਾ ਕੇ ਮਜਬੂਤ ਲੋਕਤੰਤਰ ਬਨਾਉਣ ਵਿੱਚ ਸਹਾਇਤਾ ਕਰਨ ਤਾਂ ਜੋ ਵਧੀਆ ਉਮੀਦਵਾਰਾਂ ਦੀ ਚੋਣ ਹੋ ਸਕੇ।