• Home
  • ਯੂਥ ਅਕਾਲੀ ਦਲ ਕਰੇਗਾ ਸੜਕ ਹਾਦਸੇ ਦੇ ਪੀੜਿਤ ਪਰਿਵਾਰ ਦੀ ਮਦਦ, ਦੋਸ਼ੀਆਂ ਤੇ ਸਖਤ ਕਾਰਵਾਈ ਲਈ ਵੀ ਕਰੇਗਾ ਸੰਘਰਸ਼

ਯੂਥ ਅਕਾਲੀ ਦਲ ਕਰੇਗਾ ਸੜਕ ਹਾਦਸੇ ਦੇ ਪੀੜਿਤ ਪਰਿਵਾਰ ਦੀ ਮਦਦ, ਦੋਸ਼ੀਆਂ ਤੇ ਸਖਤ ਕਾਰਵਾਈ ਲਈ ਵੀ ਕਰੇਗਾ ਸੰਘਰਸ਼

ਲੁਧਿਆਣਾ; ਸੜਕ ਹਾਦਸੇ ਵਿੱਚ ਮਾਰੇ ਗਏ 22  ਸਾਲ ਦੇ ਨੌਜਵਾਨ ਅਭਿਮਨਯੂ ਦੇ ਪਰਿਵਾਰ ਲਈ ਯੂਥ ਅਕਾਲੀ ਦਲ ਵਲੋਂ ਅੱਜ ਇਕ ਮੁਹਿੰਮ ਦੀ ਸ਼ੁਰੁਆਤ ਕੀਤੀ ਗਈ ਜਿਸ ਤਹਿਤ ਯੂਥ ਅਕਾਲੀ ਦਲ ਪਰਿਵਾਰ ਨੂੰ ਇਕਠੀ ਕਰਕੇ ਮਾਲੀ ਸਹਇਤਾ ਦੇਵੇਗਾ। ਇਸ ਤੋਂ ਇਲਾਵਾ ਯੂਥ ਅਕਾਲੀ ਦਲ ਵਲੋਂ ਪਰਿਵਾਰ ਨੂੰ ਇਨਸਾਫ ਦਵਾਉਣ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਲਈ ਵੀ ਪੁਲਿਸ ਤੇ ਦਬਾਅ ਬਣਾਏਗਾ ।
ਯੂਥ ਅਕਾਲੀ ਦਲ ਦੇ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ ਨੇ ਦਸਿਆ ਕਿ 22 ਸਾਲ ਦਾ ਨੌਜਵਾਨ ਜੋ ਗਰੀਬ ਪਰਿਵਾਰ ਤੋਂ ਸੀ, ਉਸਦੀ 27  ਫਰਵਰੀ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ । ਓਹਨਾ ਦਸਿਆ ਕਿ ਅਭਿਮਨਯੂ 4000  ਮਹੀਨੇ ਤੇ ਮੌਕਰੀ ਕਰਦਾ ਸੀ ਅਤੇ ਪੜਾਈ ਦੇ ਨਾਲ ਨਾਲ ਆਪਣੇ ਪਰਿਵਾਰ ਦਾ ਖਰਚਾ ਵੀ ਚਲਾਉਂਦਾ ਸੀ । ਉਸਦੀ ਮੌਤ ਤੋਂ ਬਾਅਦ ਪਰਿਵਾਰ ਤੇ ਬਹੁਤ ਵੱਡਾ ਵਿੱਤੀ ਸੰਕਟ ਹੈ ਅਤੇ ਨਾ ਹੀ ਪੁਲਿਸ ਵਲੋਂ ਪਰਿਵਾਰ ਨੂੰ ਇਨਸਾਫ ਦਿੱਤਾ ਗਿਆ ।
ਮੀਤਪਾਲ ਸਿੰਘ ਦੁੱਗਰੀ ਨੇ ਦਸਿਆ ਕਿ ਓਹਨਾ ਵਲੋਂ ਇਕ ਮੁਹਿੰਮ ਚਲਾਈ ਗਈ ਜਿਸ ਤਹਿਤ ਯੂਥ ਅਕਾਲੀ ਦਲ ਪਰਿਵਾਰ ਨੂੰ ਪੈਸੇ ਇਕੱਠੇ ਕਰਕੇ ਦਏਗਾ ਅਤੇ ਓਹਨਾ ਵਲੋਂ ਵੀ ਦਸ ਹਾਜ਼ਰ ਦੀ ਮਦਦ ਕੀਤੀ ਗਈ ਹੈ ।ਓਹਨਾ ਦਸਿਆ ਕਿ ਓਹਨਾ ਦੇ ਦੋਸਤ ਅਤੇ ਪਾਰਟੀ ਵਰਕਰਾਂ ਦੀ ਮਦਦ ਨਾਲ ਪਹਿਲੇ ਦਿਨ ਹੀ ਲਗਭਗ ਇਕ ਲੱਖ ਰੁਪਏ ਇਕੱਠੇ ਕੀਤੇ ਗਏ ਹਨ ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਦਸਿਆ ਕਿ ਸੜਕ ਹਾਦਸੇ ਦੀ ਸੀਸੀਟੀਵੀ ਫੁਟੇਜ ਵਿੱਚ ਵੀ ਪਤਾ ਲੱਗਦਾ ਹੈ ਕਿ ਦੋਸ਼ੀ ਅਮਰਪ੍ਰੀਤ ਸਲੂਜਾ ਵਲੋਂ ਗ਼ਲਤ ਤਰੀਕੇ ਨਾਲ ਗੱਡੀ ਚਲਾਈ ਜਾ ਰਹੀ ਸੀ ਅਤੇ ਹਾਦਸੇ ਤੋਂ ਬਾਅਦ ਵੀ ਦੋਸ਼ੀ ਵਲੋਂ ਪੀੜਿਤ ਦੀ ਮਦਦ ਨਹੀਂ ਕੀਤੀ ਗਈ ।ਇਸ ਤੋਂ ਬਾਅਦ ਪੁਲਿਸ ਵਲੋਂ ਦੋਸ਼ੀ ਖਿਲਾਫ ਮਾਮੂਲੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤੀ ਪਰ ਆਉਣ ਵਾਲੇ ਦੀਨਾ ਵਿੱਚ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਯੂਥ ਅਕਾਲੀ ਦਲ ਵਲੋਂ ਪੁਲਿਸ ਤੇ ਦਬਾਅ ਬਣਾਇਆ ਜਾਏਗਾ ਅਤੇ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾਏਗੀ ।
ਮੀਤਪਾਲ ਦੁੱਗਰੀ ਨੇ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਯੂਥ ਅਕਾਲੀ ਦਲ ਵਲੋਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ।ਇਸ ਤੋਂ ਪਹਿਲੇ ਵੀ ਓਹਨਾ ਵਲੋਂ ਨਿੱਜੀ ਸਕੂਲਾਂ ਵਲੋਂ ਵਾਧੂ ਫੀਸਾਂ ਸਮੇਤ ਬਹੁਤ ਮਸਲੇ ਚੁੱਕੇ ਗਏ ਜਿਸਦੇ ਸਾਰਥਿਕ ਨਤੀਜੇ ਵੀ ਨਿਕਲੇ।