• Home
  • ਨਸ਼ਿਆਂ ਤੇ ਅਪਰਾਧੀਆਂ ਵਿਰੁਧ ਪੁਲਿਸ ਤੇ ਐਸਟੀਐਫ ਇੱਕ ਟੀਮ ਵਾਂਗ ਕੰਮ ਕਰੇਗੀ : ਡੀਜੀਪੀ

ਨਸ਼ਿਆਂ ਤੇ ਅਪਰਾਧੀਆਂ ਵਿਰੁਧ ਪੁਲਿਸ ਤੇ ਐਸਟੀਐਫ ਇੱਕ ਟੀਮ ਵਾਂਗ ਕੰਮ ਕਰੇਗੀ : ਡੀਜੀਪੀ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ ਜ਼ਿਲ•ਾ ਪੁਲਿਸ ਅਤੇ ਵਿਸ਼ੇਸ਼ ਟਾਸਕ ਫੋਰਸ ਸਾਂਝੀ ਸਰਗਰਮੀ ਨਾਲ ਕੰਮ ਕਰੇਗੇ ਅਤੇ ਉਨਾਂ ਸਮੁੱਚੀ ਪੁਲਿਸ ਫੋਰਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ੀਲੇ ਪਦਾਰਥਾਂ ਤੋਂ ਮੁਕਤ ਰਾਜ ਬਣਾਉਣ ਦੇ ਆਸ਼ੇ ਨੂੰ ਅਸਲੀਅਤ ਵਿੱਚ ਬਦਲਣ ਲਈ ਇੱਕ ਟੀਮ ਵਜੋਂ ਕੰਮ ਕਰਨ ਲਈ ਆਖਿਆ।
ਸ੍ਰੀ ਅਰੋੜਾ ਨੇ ਪੁਲਿਸ ਅਧਿਕਾਰੀਆਂ ਨੂੰ ਅੱਤਵਾਦੀ, ਸੰਗਠਿਤ ਅਪਰਾਧਾਂ ਅਤੇ ਨਸ਼ਿਆਂ ਦੀ ਤਸਕਰੀ ਵਿਰੁੱਧ ਚੌਕਸ ਰਹਿਣ ਅਤੇ ਨਵੀਨ ਤਕਨਾਲੋਜੀ ਦੀ ਵਧੇਰੇ ਵਰਤੋਂ ਕਰਦਿਆਂ ਪੁਲਿਸ ਵਿਵਸਥਾ ਵਿੱਚ ਅਜਿਹੇ ਜ਼ੁਰਮਾਂ ਦੀ ਰੋਕਥਾਮ ਲਈ ਤਕਨੀਕੀ ਪਹੁੰਚ ਅਪਣਾਉਣ ਲਈ ਪ੍ਰੇਰਿਤ ਕੀਤਾ। ਅੱਜ ਇੱਥੇ ਪੁਲਿਸ ਹੈੱਡਕੁਆਰਟਰ ਵਿਖੇ ਪੰਜਾਬ ਦੇ ਸਮੂਹ ਐਸ.ਐਸ.ਪੀਜ਼. ਅਤੇ ਪੁਲਿਸ ਕਮਿਸ਼ਨਰਾਂ ਨਾਲ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀ.ਜੀ.ਪੀ. ਸ੍ਰੀ ਅਰੋੜਾ ਨੇ ਸਮੂਹ ਪੁਲਿਸ ਅਫਸਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ੀਲੇ ਪਦਾਰਥਾਂ ਤੋਂ ਮੁਕਤ ਰਾਜ ਬਣਾਉਣ ਦੇ ਆਸ਼ੇ ਨੂੰ ਅਸਲੀਅਤ ਵਿੱਚ ਬਦਲਣ ਲਈ ਇੱਕ ਟੀਮ ਵਜੋਂ ਕੰਮ ਕਰਨ ਲਈ ਆਖਿਆ।
ਇਸ ਮੀਟਿੰਗ ਵਿੱਚ ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਡੀ.ਜੀ.ਪੀ ਵਿਸ਼ੇਸ਼ ਟਾਸਕ ਫੋਰਸ ਮੁਹੰਮਦ ਮੁਸਤਫਾ, ਡੀ.ਜੀ.ਪੀ. ਅਮਨ ਤੇ ਕਾਨੂੰਨ ਹਰਦੀਪ ਸਿੰਘ ਢਿੱਲੋਂ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਿਲ ਸਨ। ਇਸ ਮੌਕੇ ਡੀ.ਜੀ.ਪੀ. ਅਰੋੜਾ ਨੇ ਅੱਤਵਾਦ, ਸੰਗਠਿਤ ਅਪਰਾਧਾਂ ਅਤੇ ਨਸ਼ੀਲੇ ਪਦਾਰਥਾਂ ਵਿਰੁੱਧ ਰਣਨੀਤੀ ਸਬੰਧੀ ਪੁਲਿਸ ਦੀ ਤਿਆਰੀ ਦੀ ਸਮੀਖਿਆ ਕੀਤੀ। ਇਸ ਤੋਂ ਇਲਾਵਾ ਹਰੇਕ ਜ਼ਿਲ•ੇ ਲਈ ਜ਼ੁਰਮ ਅਤੇ ਅਪਰਾਧੀ ਟਰੈਕਿੰਗ ਅਤੇ ਨੈੱਟਵਰਕ ਪ੍ਰਣਾਲੀ (ਸੀਸੀਟੀਐਨਐਸ) ਦੇ ਅਮਲ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਗਈ।
ਸ੍ਰੀ ਅਰੋੜਾ ਨੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰਾਂ ਨੂੰ ਜਨਤਕ ਸਥਾਨਾਂ ਅਤੇ ਮਹੱਤਵਪੂਰਨ ਸੰਸਥਾਵਾਂ ਵਿਚ ਸੀਸੀਟੀਵੀ ਕੈਮਰੇ ਲਗਵਾਉਣ, ਦੰਗਾ ਸਬੰਧੀ ਉਪਕਰਣਾਂ ਅਤੇ ਸਿਖਲਾਈ ਸਮਰੱਥਾ ਵਧਾਉਣ, ਸਰੀਰਕ ਸੁਰੱਖਿਆ, ਸੁਰੱਖਿਆ ਲਈ ਕੇਨ ਸ਼ੀਲਡ ਅਤੇ ਲੋੜੀਂਦੇ ਗੈਰ-ਘਾਤਕ ਯੰਤਰ ਸ਼ਾਮਲ ਕਰਨ ਲਈ ਆਖਿਆ।
ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਨੇ ਰਾਜ ਦੇ ਸੁਰੱਖਿਆ ਪਹਿਲੂਆਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਨੂੰ ਅਤਿ ਚੌਕਸੀ ਰੱਖਣ ਅਤੇ ਚੌਕਸ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਕੌਮਾਂਤਰੀ ਸਰਹੱਦ 'ਤੇ ਸਥਿਤ ਹੈ ਜਿੱਥੋਂ ਦਹਿਸ਼ਤਗਰਦ ਖਾਸ ਤੌਰ 'ਤੇ ਉੱਤਰੀ ਅਮਰੀਕਾ ਅਤੇ ਯੂਰਪ ਦੇ ਕੱਟੜਪੰਥੀਆਂ ਦੇ ਸਮਰਥਨ ਨਾਲ ਸਰਗਰਮੀਆਂ ਚਲਾਉਂਦੇ ਹਨ। ਇਸ ਮੌਕੇ ਡੀ.ਜੀ.ਪੀ ਕਾਨੂੰਨ ਅਤੇ ਵਿਵਸਥਾ ਹਰਦੀਪ ਢਿੱਲੋਂ ਨੇ ਫੀਲਡ ਅਧਿਕਾਰੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਨੂੰਨ ਅਤੇ ਵਿਵਸਥਾ ਦੇ ਮੁਹਾਜ਼ 'ਤੇ ਚੌਕਸ ਰਹਿਣ ਲਈ ਆਖਿਆ।
ਡੀਜੀਪੀ ਐਸਟੀਐਫ ਮੁਹੰਮਦ ਮੁਸਤਫਾ ਨੇ ਨਸ਼ਿਆਂ ਦੀ ਰੋਕਥਾਮ ਵਿਰੁੱਧ ਤਿਆਰ ਰਣਨੀਤੀ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਸਮੁੱਚੀ ਪੁਲਿਸ ਡੀਜੀਪੀ ਦੀ ਅਗਵਾਈ ਹੇਠ ਸਾਂਝੀ ਸਰਗਰਮੀ ਨਾਲ ਕੰਮ ਕਰੇਗੀ। ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪ੍ਰਬੋਧ ਕੁਮਾਰ ਨੇ ਵਿਅਕਤੀਗਤ ਅਪਰਾਧ, ਜਾਇਦਾਦ ਸਬੰਧੀ ਵਿਰੁੱਧ ਅਪਰਾਧ ਅਤੇ ਅਣਸੁਲਝੇ ਘਿਨਾਉਣੇ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾਂ ਕੀਤਾ।
ਮੀਟਿੰਗ ਦੌਰਾਨ ਸ਼੍ਰੀ ਸੁਰੇਸ਼ ਅਰੋੜਾ ਨੇ ਭਗੌੜੇ ਅਪਰਾਧੀਆਂ ਦੇ ਵਿਸ਼ਲੇਸ਼ਣ ਅਤੇ ਟਰੈਕਿੰਗ ਲਈ ਡੀਜੀਪੀ  ਇੰਟੈਲੀਜੈਂਸ ਦੀ ਨਿਗਰਾਨੀ ਹੇਠ ਸੋਸ਼ਲ ਕੰਸਲਟੈਂਟ ਪ੍ਰਿਤਪਾਲ ਸਿੰਘ ਤੇ ਉਨਾਂ ਦੀ ਟੀਮ ਵੱਲੋਂ ਦੁਆਰਾ ਤਿਆਰ ਕੀਤੇ ਇਕ ਸਾਫਟਵੇਅਰ ਦਾ ਉਦਘਾਟਨ ਵੀ ਕੀਤਾ।