• Home
  • 540 ਕਰੋੜ ਰੁਪਏ ਦੇ 5 ਪ੍ਰਾਜੈਕਟਾਂ ਰਾਹੀਂ 563 ਪਿੰਡਾਂ ਨੂੰ ਮੁਹੱਈਆ ਹੋਵੇਗਾ ਸਾਫ਼ ਪੀਣ ਯੋਗ ਪਾਣੀ: ਰਜ਼ੀਆ ਸੁਲਤਾਨਾ

540 ਕਰੋੜ ਰੁਪਏ ਦੇ 5 ਪ੍ਰਾਜੈਕਟਾਂ ਰਾਹੀਂ 563 ਪਿੰਡਾਂ ਨੂੰ ਮੁਹੱਈਆ ਹੋਵੇਗਾ ਸਾਫ਼ ਪੀਣ ਯੋਗ ਪਾਣੀ: ਰਜ਼ੀਆ ਸੁਲਤਾਨਾ

• ਪੰਜਾਬ ਸਰਕਾਰ ਵੱਲੋਂ ਆਰਸੈਨਿਕ, ਆਇਰਨ ਅਤੇ ਫਲੋਰਾਈਡ ਤੋਂ ਪ੍ਰਭਾਵਿਤ ਪਿੰਡਾਂ ਨੂੰ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਵਿਆਪਕ ਯੋਜਨਾ ਦੀ ਰੂਪਰੇਖਾ ਤਿਆਰ
• ਨੈਸ਼ਨਲ ਬੋਰਡ ਆਫ ਅਕ੍ਰੇਡਿਸ਼ਨ ਆਫ ਲੈਬਜ਼ ਵੱਲੋਂ ਮੁਹਾਲੀ ਅਤੇ ਪਟਿਆਲਾ ਦੀਆਂ ਦੋ 'ਵਾਟਰ ਟੈਸਟਿੰਗ ਲੈਬੋਟਰੀਜ਼' ਨੂੰ ਪ੍ਰਮਾਣਿਤ ਕੀਤਾ ਗਿਆ
• ਰੂਪਨਗਰ ਅਤੇ ਮੋਗਾ ਜਿਲ•ੇ ਦੇ ਪਿੰਡਾਂ ਨੂੰ ਪਾਣੀ ਦੀ ਸਪਲਾਈ ਦੇਣ ਲਈ ਦੋ ਹੋਰ ਜਲ ਸਪਲਾਈ ਪ੍ਰਾਜੈਕਟ ਜਲਦ ਹੋਣਗੇ ਸ਼ੁਰੂ
• ਅੰਮ੍ਰਿਤਸਰ ਵਿੱਚ ਕੀਤੀ ਜਾਵੇਗੀ ਭਾਰੀ ਧਾਤਾਂ ਅਤੇ ਹੋਰ ਤੱਤਾਂ ਦੇ ਵਿਸ਼ਲੇਸ਼ਣ ਲਈ ਆਧੁਨਿਕ ਤਕਨੀਕੀ ਪ੍ਰਯੋਗਸ਼ਾਲਾ ਸਥਾਪਿਤ
ਚੰਡੀਗੜ•,1 ਜੂਨ:
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਦੀਆਂ ਅਣਥੱਕ ਯਤਨਾਂ ਸਦਕਾ 540 ਕਰੋੜ ਰੁਪਏ ਦੇ 5 ਪ੍ਰਾਜੈਕਟਾਂ ਨੂੰ ਭਾਰਤ ਸਰਕਾਰ ਦੇ ਰਾਸ਼ਟਰੀ ਸਬ ਮਿਸ਼ਨ ਆਨ ਵਾਟਰ ਕੁਆਲਟੀ ਅਤੇ ਵਿਸ਼ਵ ਬੈਂਕ ਵੱਲੋਂ ਮਨਜੂਰੀ ਦਿੱਤੀ ਗਈ ਹੈ ਜਿਸ ਦੁਆਰਾ ਆਰਸੈਨਿਕ, ਆਇਰਨ ਅਤੇ ਫਲੋਰਾਈਡ ਤੋਂ ਪ੍ਰਭਾਵਿਤ ਪਿੰਡਾਂ ਨੂੰ ਸੁਰੱਖਿਅਤ ਪੀਣ ਯੋਗ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ  ਹੋਰ ਪ੍ਰਭਾਵਿਤ ਜਿਲਿ•ਆਂ ਵਿਚ ਧਰਤੀ ਹੇਠਲੇ ਪਾਣੀ ਅਤੇ ਹੋਰ ਪੀਣ ਯੋਗ ਪਾਣੀ ਦੇ ਸਰੋਤਾਂ ਵਿਚਲੇ ਜ਼ਹਿਰੀਲੇ ਤੱਤਾਂ ਨੂੰ ਹਟਾਉਣ ਲਈ ਵਿਸ਼ੇਸ਼ ਪਲਾਂਟ ਅਤੇ ਪਾਣੀ ਜਾਂਚਣ ਦੀਆਂ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਇਹਨਾਂ ਪੰਜ ਪ੍ਰਾਜੈਕਟਾਂ ਨੂੰ ਭਾਰਤ ਸਰਕਾਰ ਦੀ ਰਾਸ਼ਟਰੀ ਸਬ ਮਿਸ਼ਨ ਆਨ ਵਾਟਰ ਕੁਆਲਟੀ ਅਤੇ ਵਿਸ਼ਵ ਬੈਂਕ ਵੱਲੋਂ ਮਨਜੂਰੀ ਦਿੱਤੀ ਜਾ ਚੁੱਕੀ ਹੈ ਅਤੇ ਇਸ ਦੇ ਨਿਰਮਾਣ ਦਾ ਕੰਮ ਨੰਵਬਰ 2018 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਸਤੁੰਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਾਜੈਕਟ ਮੁਕੰਮਲ ਹੋਣ ਉਪਰੰਤ ਆਰਸੈਨਿਕ ਅਤੇ ਫਲੋਰਾਇਡ ਪ੍ਰਭਾਵਿਤ ਜਿਲ•ਾ ਫਤਿਹਗੜ• ਸਾਹਿਬ, ਪਟਿਆਲਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ 563 ਪਿੰਡਾਂ ਨੂੰ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਕੀਤੀ ਜਾ ਸਕੇਗੀ।
ਸ੍ਰੀਮਤੀ ਸੁਲਤਾਨਾ ਨੇ ਅੱਗੇ ਦੱਸਿਆ ਕਿ ਨੈਸ਼ਨਲ ਬੋਰਡ ਆਫ ਅਕ੍ਰੇਡਿਸ਼ਿਨ ਆਫ਼ ਲੈਬਜ਼ ਵੱਲੋਂ ਮੋਹਾਲੀ ਅਤੇ ਪਟਿਆਲਾ ਵਿੱਖੇ ਦੋ 'ਵਾਟਰ ਟੈਸਟਿੰਗ ਲੈਬੋਟਰੀਜ਼' ਨੂੰ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਛੇਤੀ ਹੀ ਭਾਰੀ ਧਾਤਾਂ ਅਤੇ ਹੋਰ ਤੱਤਾਂ ਦੇ ਵਿਸ਼ਲੇਸ਼ਣ ਲਈ ਸਹੂਲਤਾਂ ਭਰਪੂਰ ਇਕ ਆਧੁਨਿਕ ਤਕਨੀਕੀ ਪ੍ਰਯੋਗਸ਼ਾਲਾ ਅੰਮ੍ਰਿਤਸਰ ਵਿਖੇ ਵੀ ਸਥਾਪਤ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਮਾਲਵੇ ਦੇ ਪ੍ਰਭਾਵਿਤ ਇਲਾਕਿਆਂ ਸਮੇਤ ਸੂਬੇ ਦੇ ਹੋਰ ਪਿੰਡਾਂ ਵਿੱਚ ਸਾਫ ਪੀਣ ਯੋਗ ਪਾਣੀ ਦੀ ਸਪਲਾਈ ਲਈ ਲੱਗਭਗ 2364 ਆਰ.ਓ. ਪਲਾਂਟ ਲਗਾ ਦਿੱਤੇ ਗਏ ਹਨ, ਇਸ ਤੋਂ ਇਲਾਵਾ 74 ਪਲਾਂਟ ਲਗਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਅਗਲੇ ਵਿੱਤੀ ਸਾਲ 2018-19 ਵਿੱਚ 153 ਹੋਰ ਆਰ.ਓ. ਪਲਾਂਟ ਪ੍ਰਭਾਵਿਤ ਇਲਾਕਿਆਂ ਵਿਚ ਲਗਾਏ ਜਾਣਗੇ।
ਇਨ•ਾਂ ਜ਼ਹਿਰੀਲੇ ਤੱਤਾਂ ਨੂੰ ਹਟਾਕੇ ਸਾਫ ਪਾਣੀ ਮੁਹੱਈਆ ਕਰਵਾਉਣ ਵਾਲੇ ਪਲਾਂਟਾਂ ਦੀ ਮਹੱਤਤਾ ਸਬੰਧੀ ਦੱਸਦਿਆਂ ਸ੍ਰੀਮਤੀ ਰਜ਼ੀਆ ਸੁਲਤਾਨ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਅਤੇ ਜ਼ਮੀਨ ਦੇ ਪਾਣੀ ਦੇ ਸਰੋਤਾਂ ਵਿਚ ਆਰਸੈਨਿਕ, ਆਇਰਨ ਅਤੇ ਫਲੋਰਾਈਡ ਨੂੰ ਸਭ ਤੋਂ ਵੱਧ ਖਤਰਨਾਕ ਪਦਾਰਥ ਮੰਨਿਆ ਜਾਂਦਾ ਹੈ ਅਤੇ ਇਨ•ਾਂ ਵਿਸ਼ੇਸ਼ ਆਧੁਨਿਕ ਪਲਾਂਟਾਂ ਦੀ ਵਰਤੋਂ ਨਾਲ ਪੀਣ ਵਾਲੇ ਪਾਣੀ ਤੋਂ ਜਹਿਰਲੇ ਤੱਤਾਂ ਨੂੰ ਹਟਾਉਣਾ ਆਸਾਨ ਹੋਵੇਗਾ।ਉਹਨਾਂ ਅੱਗੇ ਕਿਹਾ, ''ਇਹ ਪਲਾਂਟ ਪਾਣੀ ਵਿਚੋਂ ਫਲੋਰਾਈਡ, ਆਰਸੈਨਿਕ ਅਤੇ ਲੋਹੇ ਨੂੰ ਕੱਢਣ ਵਿੱਚ ਪੂਰੀ ਤਰ•ਾਂ ਸਮਰੱਥ ਹਨ ਜੋ ਮਨੁੱਖ ਅਤੇ ਹੋਰ ਜੀਵਾਂ ਲਈ ਬਹੁਤ ਜ਼ਹਿਰੀਲੇ ਹਨ, ਇਸ ਕਰਕੇ ਤੰਦਰੁਸਤ ਤੇ ਸਿਹਤਮੰਦ ਜੀਵਨ ਲਈ ਪਾਣੀ ਨੂੰ ਸਾਫ ਕਰਨਾ ਬਹੁਤ ਜਰੂਰੀ ਹੈ।”
ਸੂਬੇ ਵਿੱਚ ਸਫਲਤਾਪੂਰਵਕ ਚੱਲ ਰਹੇ ਪਲਾਂਟਾਂ ਬਾਰੇ ਵੇਰਵੇ ਦਿੰਦਿਆਂ ਜਲ ਸਪਲਾਈ ਮੰਤਰੀ ਨੇ ਕਿਹਾ ਕਿ ਆਇਰਨ ਅਤੇ ਆਰਸੇਨਿਕ ਹਟਾਉਣ ਲਈ 3 ਪਲਾਂਟ, ਪਾਇਲਟ ਪ੍ਰਾਜੈਕਟ ਆਧਾਰ 'ਤੇ ਲਗਾਏ ਗਏ ਹਨ। ਇਸ ਤਕਨਾਲੋਜੀ ਦੇ ਸਫਲ ਪ੍ਰੀਖਣ ਉਪਰੰਤ ਅੰਮ੍ਰਿਤਸਰ ਅਤੇ ਗੁਰਦਾਸਪੁਰ ਜਿਲ•ੇ ਦੇ 102 ਪਿੰਡਾਂ ਲਈ ਲਗਭਗ 70 ਆਰਸੇਨਿਕ ਹਟਾਉਣ ਵਾਲੇ ਪਲਾਂਟਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਮੰਤਰੀ ਨੇ ਅੱਗੇ ਕਿਹਾ ਕਿ ਰੂਪਨਗਰ ਜਿਲ•ੇ ਦੇ ਨੂਰਪੁਰ ਬੇਦੀ ਬਲਾਕ ਦੇ 45 ਪਿੰਡਾਂ ਅਤੇ ਮੋਗਾ ਜਿਲ•ੇ ਦੇ 85 ਪਿੰਡਾਂ ਨੂੰ ਕਵਰ ਕਰਨ ਲਈ ਦੋ ਹੋਰ ਜਲ ਸਪਲਾਈ ਦੀਆਂ ਸਕੀਮਾਂ 'ਤੇ ਨਿਰੰਤਰ ਕੰਮ ਚੱਲ ਰਿਹਾ ਹੈ। ਜਿਸ ਦਾ ਨਿਰਮਾਣ ਕ੍ਰਮਵਾਰ ਅਗਸਤ 2018 ਅਤੇ ਅਗਸਤ 2019 ਤੋਂ ਸ਼ੁਰੂ ਕੀਤਾ ਜਾਵੇਗਾ।