• Home
  • ਭਾਰਤ ਤੇ ਅਮਰੀਕਾ ਵਿਚਕਾਰ ਸ਼ੁਰੂ ਹੋਈ 2+2 ਗੱਲਬਾਤ

ਭਾਰਤ ਤੇ ਅਮਰੀਕਾ ਵਿਚਕਾਰ ਸ਼ੁਰੂ ਹੋਈ 2+2 ਗੱਲਬਾਤ

ਨਵੀਂ ਦਿੱਲੀ (ਖ਼ਬਰ ਵਾਲੇ ਬਿਊਰੋ): ਭਾਰਤ ਤੇ ਅਮਰੀਕਾ ਵਿਚਕਾਰ ਹੋਣ ਵਾਲੀ ਟੂ ਪਲੱਸ ਟੂ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਇਸ ਗੱਲਬਾਤ ਵਿਚ ਭਾਰਤ ਦੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਤੋਂ ਇਲਾਵਾ ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾ ਰਮਨ ਵੀ ਹਿੱਸਾ ਲੈ ਰਹੇ ਹਨ। ਅਮਰੀਕੀ ਵਿਦੇਸ਼ ਸਕੱਤਰ ਮਾਈਕ ਪਾਮਪਿਉ ਤੇ ਜੇਮਜ਼ ਮੈਟਿਸ ਨਾਲ ਹੋ ਰਹੀ ਇਹ ਮੀਟਿੰਗ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਤੈਅ ਕਰ ਸਕਦੀ ਹੈ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨੇ ਕਿਹਾ ਕਿ ਇਹ ਮੀਟਿੰਗ ਜਿਥੇ ਭਾਰਤ ਤੇ ਅਮਮਰੀਕਾ ਵਿਚਕਾਰ ਸਬੰਧ ਮਜ਼ਬੂਤ ਕਰੇਗੀ ਉਥੇ ਹੀ ਇਸ ਮੀਟਿੰਗ ਵਿਚ ਪਾਕਿਸਤਾਨ ਬਾਰੇ ਵੀ ਚਰਚਾ ਹੋਵੇਗੀ ਤੇ ਭਵਿੱਖ ਦੀ ਰਣਨੀਤੀ ਉਲੀਕੀ ਜਾਵੇਗੀ।