• Home
  • ਜੇ ਪਟਵਾਰੀ ਹਾਜ਼ਰ ਨਹੀਂ ਮਿਲਦਾ ਤਾਂ ਦਰਖ਼ਾਸਤ ਜਮਾਂ ਕਰਵਾਓ ਫਰਦ ਕੇਂਦਰਾਂ ਵਿੱਚ

ਜੇ ਪਟਵਾਰੀ ਹਾਜ਼ਰ ਨਹੀਂ ਮਿਲਦਾ ਤਾਂ ਦਰਖ਼ਾਸਤ ਜਮਾਂ ਕਰਵਾਓ ਫਰਦ ਕੇਂਦਰਾਂ ਵਿੱਚ

ਲੁਧਿਆਣਾ, 8 ਫਰਵਰੀ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਜਦੋਂ ਆਮ ਲੋਕਾਂ ਨੂੰ ਪਟਵਾਰੀ ਤੱਕ ਕੰਮ ਪੈਂਦਾ ਹੈ ਤਾਂ ਉਹ ਪਟਵਾਰਖਾਨੇ ਨੂੰ ਜਾਂਦੇ ਹਨ ਪਰ ਦਫ਼ਤਰੀ ਕਾਰਨਾਂ ਕਰਕੇ ਪਟਵਾਰੀ ਕਈ ਵਾਰ ਦਫ਼ਤਰ ਵਿੱਚ ਨਹੀਂ ਮਿਲਦੇ, ਜਿਸ ਕਾਰਨ ਉਨ•ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। 
ਉਨ•ਾਂ ਕਿਹਾ ਕਿ ਇਸੇ ਪ੍ਰੇਸ਼ਾਨੀ ਨੂੰ ਖ਼ਤਮ ਕਰਨ ਲਈ ਹੁਣ ਆਮ ਲੋਕ ਅਜਿਹੀ ਸਥਿਤੀ ਵਿੱਚ ਆਪਣੀ ਦਰਖ਼ਾਸਤ ਨੇੜਲੇ ਫਰਦ ਕੇਂਦਰ ਵਿੱਚ ਵੀ ਜਮ•ਾਂ ਕਰਵਾ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਸੰਬੰਧੀ ਪੰਜਾਬ ਸਰਕਾਰ ਦੀਆਂ ਵੀ ਸਪੱਸ਼ਟ ਹਦਾਇਤਾਂ ਹਨ ਕਿ ਕਿਸੇ ਵੀ ਕਾਰਨ ਆਮ ਲੋਕਾਂ ਨੂੰ ਦਫ਼ਤਰਾਂ ਵਿੱਚ ਖੱਜਲ ਖੁਆਰ ਨਹੀਂ ਹੋਣ ਦੇਣਾ ਚਾਹੀਦਾ। ਪਟਵਾਰੀਆਂ ਨੂੰ ਕਈ ਵਾਰ ਫੀਲਡ ਵਿੱਚ ਜਾਂ ਦਫ਼ਤਰੀ ਰਿਕਾਰਡ ਆਦਿ ਲੈ ਕੇ ਅਦਾਲਤਾਂ ਵਿੱਚ ਜਾਣਾ ਪੈਂਦਾ ਹੈ। ਅਜਿਹੇ ਮੌਕੇ ਲੋਕ ਆਪਣੀ ਅਰਜ਼ੀ ਫਰਦ ਕੇਂਦਰ ਵਿੱਚ ਦੇ ਸਕਦੇ ਹਨ ਤਾਂ ਜੋ ਉਨ•ਾਂ ਨੂੰ ਖੱਜਲ ਖੁਆਰ ਜਾਂ ਪ੍ਰੇਸ਼ਾਨ ਨਾ ਹੋਣਾ ਪਵੇ।