• Home
  • ਜੰਮੂ-ਕਸ਼ਮੀਰ ਦੇ ਪੁਲਿਸ ਮੁਲਾਜ਼ਮਾਂ ਵਲੋਂ ਅਸਤੀਫ਼ੇ ਦੇਣ ਦੀ ਖ਼ਬਰ ਝੂਠੀ : ਗ੍ਰਹਿ ਮੰਤਰਾਲਾ

ਜੰਮੂ-ਕਸ਼ਮੀਰ ਦੇ ਪੁਲਿਸ ਮੁਲਾਜ਼ਮਾਂ ਵਲੋਂ ਅਸਤੀਫ਼ੇ ਦੇਣ ਦੀ ਖ਼ਬਰ ਝੂਠੀ : ਗ੍ਰਹਿ ਮੰਤਰਾਲਾ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਗ੍ਰਹਿ ਮੰਤਰਾਲੇ ਨੇ ਵੁਸ ਖ਼ਬਰ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਦੇ ਛੇ ਪੁਲਿਸ ਕਰਮਚਾਰੀਆਂ ਨੇ ਅਸਤੀਫੇ ਦੇ ਦਿੱਤੇ ਹਨ।

ਦਸ ਦਈਏ ਕਿ ਅੱਤਵਾਦੀਆਂ ਨੇ ਹਾਲ ਹੀ ਵਿਚ ਸਥਾਨਕ ਪੁਲਿਸ ਵਾਲਿਆਂ ਨੂੰ 'ਅਸਤੀਫ਼ਾ ਜਾਂ ਮਰਨ' ਲਈ ਧਮਕਾਇਆ ਸੀ ਅਤੇ ਸ਼ੁੱਕਰਵਾਰ ਨੂੰ ਕਸ਼ਮੀਰ ਵਿਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਅਗਵਾ ਕਰਕੇ ਮਾਰ ਦਿੱਤਾ ਗਿਆ ਸੀ।

ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਹੋਏ ਇਕ ਵਿਅਕਤੀ ਨੇ ਕਿਹਾ, “ਮੇਰਾ ਨਾਮ ਨਵਾਜ਼ ਅਹਮਦ ਲੋਨ, ਕੁਲਗਾਮ ਦੇ ਨਿਵਾਸੀ ਹੈ. ਮੈਂ ਐਸਪੀਓ (ਵਿਸ਼ੇਸ਼ ਪੁਲਸ ਅਧਿਕਾਰੀ) ਦੇ ਰੂਪ ਵਿਚ ਕੰਮ ਕਰ ਰਿਹਾ ਸੀ, ਮੈਂ ਆਪਣੀ ਮਰਜ਼ੀ ਨਾਲ ਅਸਤੀਫ਼ਾ ਦੇ ਰਿਹਾ ਹਾਂ।'

ਇਕ ਹੋਰ ਵਿਅਕਤੀ ਨੇ ਆਪਣੇ ਅਸਤੀਫੇ ਦੀ ਵੀਡੀਓ ਵਿਚ ਕਿਹਾ, “ਮੇਰਾ ਨਾਮ ਸਤੀਰ ਅਹਿਮਦ ਥੋਕਰ, ਗੁਲਾਮ ਮੁਹੰਮਦ ਤੌਕਰ ਦਾ ਪੁੱਤਰ ਹੈ। ਮੈਂ ਪਿਛਲੇ ਅੱਠ ਸਾਲਾਂ ਤੋਂ ਐੱਸ ਪੀ ਓ ਵਜੋਂ ਕੰਮ ਕਰ ਰਿਹਾ ਸੀ। ਇਸ ਵੀਡੀਓ ਰਾਹੀਂ ਮੈਂ ਹਰ ਕਿਸੇ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਤੋਂ ਮੇਰਾ ਪੁਲਿਸ ਵਿਭਾਗ ਨਾਲ ਕੋਈ ਸਬੰਧ ਨਹੀਂ।' ਪਰ ਇਹ ਪਤਾ ਨਹੀਂ ਲੱਗਾ ਕਿ ਇਹ ਵਿਅਕਤੀ ਬਾਕਾਇ ਪੁਲਿਸ ਕਰਮਚਾਰੀ ਹੈ ਜਾਂ ਨਹੀਂ।
ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ: “ਮੀਡੀਆ ਦੇ ਇਕ ਹਿੱਸੇ ਤੋਂਰਿਪੋਰਟਾਂ ਆਈਆਂ ਹਨ ਕਿ ਜੰਮੂ ਅਤੇ ਕਸ਼ਮੀਰ ਵਿਚ ਕੁਝ ਵਿਸ਼ੇਸ਼ ਪੁਲਸ ਅਧਿਕਾਰੀਆਂ (ਐਸ ਪੀ ਓ) ਨੇ ਅਸਤੀਫ਼ਾ ਦੇ ਦਿੱਤਾ ਹੈ ਪਰ ਗ਼ਹਿ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਚਾਰ ਸ਼ਰਾਰਤੀ ਤੱਤਾਂ ਵਲੋਂ ਕੀਤਾ ਜਾ ਰਿਹਾ ਹੈ ਜੋ ਕਿ ਝੂਠ ਹੈ।