• Home
  • ਪੱਤਰਕਾਰ ਛਤਰਪਤੀ ਕਤਲ ਮਾਮਲਾ : ਅਦਾਲਤ ਵਲੋਂ ਡੇਰਾ ਮੁਖੀ ਸਮੇਤ ਚਾਰ ਦੋਸ਼ੀ ਕਰਾਰ

ਪੱਤਰਕਾਰ ਛਤਰਪਤੀ ਕਤਲ ਮਾਮਲਾ : ਅਦਾਲਤ ਵਲੋਂ ਡੇਰਾ ਮੁਖੀ ਸਮੇਤ ਚਾਰ ਦੋਸ਼ੀ ਕਰਾਰ

ਪੰਚਕੂਲਾ: ਅੱਜ ਪੰਚਕੂਲਾ ਦੀ ਸੀ ਬੀ ਆਈ ਅਦਾਲਤ ਨੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ 'ਚ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਡੇਰਾ ਮੁਖੀ ਸਮੇਤ ਚਾਰਾਂ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਦੇ ਬਾਹਰ ਹਰਿਆਣਾ ਪੁਲਿਸ ਦੇ 500 ਜਵਾਨ ਤਾਇਨਾਤ ਕੀਤੇ ਗਏ ਸਨ। ਇਹ ਫ਼ੈਸਲਾ ਸੁਣਾਉਣ ਵਾਲੇ ਜੱਜ ਜਗਦੀਪ ਲੋਹਾਨ ਹੀ ਹਨ ਜਿਨਾਂ ਨੇ ਪਹਿਲਾਂ ਵੀ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਸੀ। ਹੁਣ ਸਜ਼ਾ ਦਾ ਐਲਾਨ 17 ਜਨਵਰੀ ਨੂੰ ਸੁਣਾਈ ਜਾਵੇਗੀ।