• Home
  • ਇੱਕ ਵਾਰ ਫਿਰ ਕੰਬਿਆ ਇੰਡੋਨੇਸ਼ੀਆ, ਜਾਨੀ ਨੁਕਸਾਨ ਤੋਂ ਬਚਾਅ

ਇੱਕ ਵਾਰ ਫਿਰ ਕੰਬਿਆ ਇੰਡੋਨੇਸ਼ੀਆ, ਜਾਨੀ ਨੁਕਸਾਨ ਤੋਂ ਬਚਾਅ

ਜਕਾਰਤਾ, (ਖ਼ਬਰ ਵਾਲੇ ਬਿਊਰੋ): ਬੀਤੇ ਦਿਨੀਂ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਚ ਭੂਚਾਲ ਅਤੇ ਇਸ ਮਗਰੋਂ ਆਈ ਸੁਨਾਮੀ ਦੇ ਕਾਰਨ ਭਾਰੀ ਤਬਾਹੀ ਮਚਣ ਦੇ ਚਾਰ ਦਿਨਾਂ ਬਾਅਦ ਮੰਗਲਵਾਰ ਨੂੰ ਦੱਖਣ 'ਚ ਫਲੋਰਸ ਟਾਪੂ ਦੇ ਕੋਲ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।। ਅਮਰੀਕੀ ਭੂ ਸਰਵੇਖਣ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਫਲੋਰਸ 'ਚ ਏਂਡੇ ਦੇ ਦੱਖਣ-ਪੱਛਮ 'ਚ ਸੀ।। ਇਸ ਦੀ ਤੀਬਰਤਾ ਰਿਕਟਰ ਸਕੇਲ 'ਤੇ 6.2 ਮਾਪੀ ਗਈ ਪਰ ਬਾਅਦ 'ਚ ਵਿਭਾਗ ਨੇ ਦੱਸਿਆ ਕਿ ਇਸ ਦੀ ਤੀਬਰਤਾ 5.9 ਸੀ। ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਉਧਰ ਕੁਝ ਦਿਨ ਪਹਿਲਾਂ ਦੇਸ਼ 'ਚ ਆਏ ਭੂਚਾਲ ਤੋਂ ਬਾਅਦ ਸੁਨਾਮੀ ਕਾਰਨ ਹੋਈ ਤਬਾਹੀ ਨਾਲ ਕਰੀਬ 1300 ਤੋਂ ਵੱਧ ਮੌਤਾਂ ਹੋ ਚੁਕੀਆਂ ਹਨ ਤੇ ਰਾਹਤ ਤੇ ਬਚਾਊ ਦਲ ਅਜੇ ਵੀ ਮਲਬੇ ਨੂੰ ਫਰੋਲ ਰਹੇ ਹਨ। ਦੂਜੇ ਪਾਸੇ ਦੇਸ਼ ਦੇ ਕਈ ਹਿੱਸਿਆਂ ਵਿਚ ਅਜੇ ਵੀ ਬਿਜਲੀ ਦੀ ਸਪਲਾਈ ਬਹਾਲ ਨਹੀਂ ਹੋ ਸਕੀ।