• Home
  • ਰੇਲਵੇ ਵਲੋਂ ਖੇਡਾਂ ਨੂੰ ਹੁਲਾਰਾ-ਕੋਚ ਨੂੰ ਦਿੱਤੀ ਤਰੱਕੀ

ਰੇਲਵੇ ਵਲੋਂ ਖੇਡਾਂ ਨੂੰ ਹੁਲਾਰਾ-ਕੋਚ ਨੂੰ ਦਿੱਤੀ ਤਰੱਕੀ

ਨਵੀਂ ਦਿੱਲੀ : ਭਾਰਤੀ ਰੇਲਵੇ ਨਾ ਕੇਵਲ ਆਮ ਨਾਗਰਿਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੀ ਹੈ ਬਲਕਿ ਉਹ ਖੇਡਾਂ ਨੂੰ ਹੁਲਾਰਾ ਦੇਣ 'ਚ ਵੀ ਕਾਫੀ ਸਰਗਰਮ ਹੈ। ਇਸੇ ਲੜੀ ਤਹਿਤ ਭਾਰਤੀ ਰੇਲਵੇ ਨੇ ਸਾਕਸ਼ੀ ਮਲਿਕ ਤੇ ਸੁਧਾ ਸਿੰਘ ਦੇ ਕੋਚ ਕੁਲਦੀਪ ਸਿੰਘ ਨੂੰ ਸਹਾਇਕ ਕਮਰਸ਼ੀਅਲ ਮੈਨੇਜਰ ਦੇ ਪਦ 'ਤੇ ਤੈਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਰੇਲਵੇ ਨੇ ਵਿਭਾਗ 'ਚ ਕੰਮ ਕਰਦੇ ਹੋਰ ਕਈ ਯੋਗ ਖਿਡਾਰੀਆਂ ਨੂੰ ਵੀ ਤਰੱਕੀ ਦੇ ਕੇ ਅਫਸਰਾਂ ਦੇ ਪਦ ਦੇ ਦਿੱਤੇ ਹਨ। ਇਸ ਤੋਂ ਇਲਾਵਾ ਕਈ ਨਰਾਜ਼ ਚੱਲ ਰਹੇ ਖਿਡਾਰੀਆਂ ਦੇ ਹੌਸਲਾ ਅਫਜਾਈ ਲਈ ਵੀ ਰੇਲਵੇ ਅੱਗੇ ਆਇਆ ਹੈ।