• Home
  • ਕੈਪਟਨ ਬੋਲੇ-ਦਿਲ ਤਾਂ ਕਰਦੈ ਕਰਤਾਰਪੁਰ ਜਾਵਾਂ ਪਰ—!

ਕੈਪਟਨ ਬੋਲੇ-ਦਿਲ ਤਾਂ ਕਰਦੈ ਕਰਤਾਰਪੁਰ ਜਾਵਾਂ ਪਰ—!

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਨਾਂ ਦਾ ਦਿਲ ਕਰਦਾ ਹੈ ਕਿ ਉਹ ਕਰਤਾਰਪੁਰ ਸਾਹਿਬ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਦਰ 'ਤੇ ਨਤਮਸਤਕ ਹੋਣ ਪਰ ਉਹ ਫਿਲਹਾਲ ਨਹੀਂ ਜਾ ਸਕਦੇ।
ਮੁੱਖ ਮੰਤਰੀ ਨੇ ਇੱਕ ਟਵੀਟ ਕਰ ਕੇ ਕਿਹਾ ਹੈ ਕਿ ਉਹ ਕਰਤਾਰਪੁਰ ਸਾਹਿਬ ਜ਼ਰੂਰ ਜਾਣਗੇ। ਉਨਾਂ ਆਸ ਪ੍ਰਗਟਾਈ ਕਿ ਪਾਕਿ ਅੱਤਵਾਦ ਦਾ ਸਮਰਥਨ ਕਰਨਾ ਬੰਦ ਕਰ ਦੇਵੇਗਾ ਅਤੇ ਸ਼ਾਂਤੀ ਦਾ ਪ੍ਰਸਾਰਾ ਹੋਵੇਗਾ ਤੇ ਉਸ ਤੋਂ ਬਾਅਦ ਉਹ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਜਾਣਗੇ।