• Home
  • ਲੋਕ ਸਭਾ ਚੋਣਾਂ ਵਿਚ ਆਤਮ ਨਗਰ ਦੇ ਲੋਕ ਬੈਂਸ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਤਿਆਰ- ਗਰੇਵਾਲ, ਮੀਤਪਾਲ ਦੁੱਗਰੀ

ਲੋਕ ਸਭਾ ਚੋਣਾਂ ਵਿਚ ਆਤਮ ਨਗਰ ਦੇ ਲੋਕ ਬੈਂਸ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਤਿਆਰ- ਗਰੇਵਾਲ, ਮੀਤਪਾਲ ਦੁੱਗਰੀ

ਲੁਧਿਆਣਾ: ਵਿਕਾਸ ਦੇ ਏਜੰਡੇ 'ਤੇ ਚੋਣਾਂ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਨੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਆਪਣੇ ਹਲਕੇ ਦੇ ਜ਼ੀਰੋ ਵਿਕਾਸ ਲਈ ਸਵਾਲ ਕੀਤਾ |  ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਪੁੱਤਰ ਹਰਤੇਸ਼ਿੰਦਰ ਸਿੰਘ ਗਰੇਵਾਲ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮੀਤਪਾਲ ਸਿੰਘ ਦੁੱਗਰੀ  ਨੇ ਨਗਰ ਨਗਰ ਵਿਖੇ ਵਾਰਡ ਨੰਬਰ ੪੪, ਜਨਤਾ ਨਗਰ ਅਤੇ ਆਤਮ ਨਗਰ ਹਲਕੇ ਦੇ ਹੋਰ ਇਲਾਕਿਆਂ ਵਿਚ ਮੀਟਿੰਗਾਂ ਕੀਤੀਆਂ |

ਵਾਰਡ 44 ਦੁੱਗਰੀ ਵਿਚ ਅਰਵਿੰਦਰ ਸਿੰਘ ਮਾਨ ਵਲੋਂ ਆਯੋਜਿਤ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਗਰੇਵਾਲ ਅਤੇ ਮੀਤਪਾਲ ਸਿੰਘ ਦੁੱਗਰੀ ਨੇ ਕਿਹਾ ਕਿ ਇਲਾਕਾ  ਨਿਵਾਸੀ  ਲੋਕ ਇਨਸਾਫ ਪਾਰਟੀ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਬਾਹਰ ਦਾ ਰਸਤਾ ਦਿਖਾਉਣ  ਲਈ ਤਿਆਰ ਹਨ ਕਿਉਂਕਿ ਉਨ੍ਹਾਂ ਨੂੰ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਹਲਕੇ ਵਿਚ ਵਿਕਾਸ ਦੀ ਕੋਈ ਚਿੰਤਾ ਨਹੀਂ ਹੈ |

ਮੀਤਪਾਲ ਸਿੰਘ ਦੁੱਗਰੀ ਨੇ ਦਸਿਆ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਪਿਛਲੇ ਦਸ ਸਾਲਾਂ ਵਿੱਚ ਆਤਮ ਨਗਰ ਹਲਕੇ ਵਿਚ  ਸਕੂਲ, ਹਸਪਤਾਲ ਜਾਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਦੇ ਕੋਈ ਮੰਗ ਨਹੀਂ ਕੀਤੀ ਸਗੋਂ ਵਿਧਾਇਕ ਖ਼ਬਰਾਂ ਵਿਚ ਰਹਿਣ ਲਈ ਨਾਟਕ ਕਰਦੇ ਰਹਿੰਦੇ ਹਨ |

ਗਰੇਵਾਲ ਅਤੇ ਮੀਤਪਾਲ ਦੁੱਗਰੀ ਨੇ ਰਾਜ ਦੇ ਦੋ ਸਾਲਾਂ ਦੀ ਕਾਂਗਰਸ ਸਰਕਾਰ ਦੀ ਅਸਫਲਤਾ ਕਾਰਨ ਕਾਂਗਰਸ ਦੇ ਉਮੀਦਵਾਰ ਨੂੰ ਵੀ ਨਿਸ਼ਾਨਾ ਬਣਾਇਆ|

ਮੀਟਿੰਗ ਦੌਰਾਨ ਆਰ ਐਨ ਜੈਨ, ਪੀ.ਡੀ. ਸ਼ਰਮਾ, ਜਸਪਾਲ ਸਿੰਘ, ਭਗਵੰਤ ਸਿੰਘ, ਹਰਜੀਤ ਸਿੰਘ ਟੱਕਰ, ਅਮਰਜੋਤ ਸਿੰਘ, ਅਰਵਿੰਦਰ ਸਿੰਘ, ਗੁਰਪਿੰਦਰ ਸਿੰਘ, ਬਲਬੀਰ ਕੌਰ, ਮਨਜੀਤ ਕੌਰ, ਜੈਲੀ, ਸਿਮਰਨ ਕਲਸੀ, ਮਨਪ੍ਰੀਤ ਸਿੰਘ ਅਤੇ ਹੋਰ ਵੀ ਮੌਜੂਦ ਸਨ|