• Home
  • ਦਿੱਲੀ ਚ ਆਪ ਤੇ ਕਾਂਗਰਸ ਦਾ ਨਹੀਂ ਹੋਵੇਗਾ ਸਮਝੌਤਾ

ਦਿੱਲੀ ਚ ਆਪ ਤੇ ਕਾਂਗਰਸ ਦਾ ਨਹੀਂ ਹੋਵੇਗਾ ਸਮਝੌਤਾ

ਨਵੀਂ ਦਿੱਲੀ :- ਦਿੱਲੀ ਚ ਲੋਕ ਸਭਾ ਦੀਆਂ ਚੋਣਾਂ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਨਹੀਂ ਹੋਵੇਗਾ । ਕਾਂਗਰਸ ਪਾਰਟੀ ਦੇ ਦਿੱਲੀ ਤੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਇੰਚਾਰਜ ਪੀ ਸੀ ਚਾਕੋ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਾਲਾਂਵਾਲੀ ਕਾਂਗਰਸ ਪਾਰਟੀ ਦਿੱਲੀ ਚ ਸਾਰੀਆਂ ਸੀਟਾਂ ਤੇ ਆਪਣੇ ਜਲਦ ਹੀ ਉਮੀਦਵਾਰ ਐਲਾਨਣ ਜਾ ਰਹੀ ਹੈ ।
ਸ੍ਰੀ ਚਾਕੋ ਨੇ ਸਪੱਸ਼ਟ ਕੀਤਾ ਕਿ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੀ ਡਿਊਟੀ ਦਿੱਲੀ ਚ ਜੋੜ ਤੋੜ ਕਰਨ ਦੀ ਲਗਾਈ ਗਈ ਸੀ ,ਜਦਕਿ ਆਮ ਆਦਮੀ ਪਾਰਟੀ ਵੱਲੋਂ ਸੰਜੇ ਸਿੰਘ ਸਨ ।ਉਨ੍ਹਾਂ ਕਿਹਾ ਕਿ ਸਾਡੀ ਨੀਤੀ ਭਾਜਪਾ ਨੂੰ ਹਰਾਉਣਾ ਹੈ ।ਪਰ ਆਮ ਆਦਮੀ ਪਾਰਟੀ ਨਾਲ ਦਿੱਲੀ ਚ ਸੀਟਾਂ ਤੇ ਸਹਿਮਤੀ ਨਹੀਂ ਬਣ ਸਕੀ ।