• Home
  • ਪਾਕਿਸਤਾਨ ਦੇ ਨਵੇਂ ਬਣੇ ਰਾਸ਼ਟਰਪਤੀ ਦਾ ਭਾਰਤ ਨਾਲ ਗੂੜ•ਾ ਸਬੰਧ

ਪਾਕਿਸਤਾਨ ਦੇ ਨਵੇਂ ਬਣੇ ਰਾਸ਼ਟਰਪਤੀ ਦਾ ਭਾਰਤ ਨਾਲ ਗੂੜ•ਾ ਸਬੰਧ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਪਾਕਿਸਤਾਨ ਦੇ ਨਵੇਂ ਬਣੇ ਰਾਸ਼ਟਰਪਤੀ ਆਰਿਫ਼ ਅਲਵੀ ਦਾ ਭਾਰਤ ਨਾਲ ਗੂੜ•ਾ ਸਬੰਧ ਹੈ। ਉਨ•ਾਂ ਦੇ ਪਿਤਾ ਹਬੀਬ ਰਹਿਮਾਨ ਇਲਾਹੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਦੰਦਾਂ ਦੇ ਡਾਕਟਰ ਸਨ। ਇਹ ਜਾਣਕਾਰੀ ਤਹਿਰੀਕੇ ਇਲਸਾਫ਼ ਪਾਰਟੀ ਨੇ ਆਪਣੀ ਵੈਬਸਾਈਟ 'ਤੇ ਪਾਈ ਹੈ। ਉਨ•ਾਂ ਦਾ ਸਬੰਧ ਭਾਵੇਂ ਕਰਾਚੀ ਨਾਲ ਹੈ ਪਰ ਭਾਰਤ ਦੇ ਸਾਬਕਾ ਸਿਆਸੀ ਵਿਅਕਤੀਆਂ ਨਾਲ ਉਨ•ਾਂ ਦੇ ਨਿੱਘੇ ਸਬੰਧ ਰਹੇ ਹਨ। ਵੈਬਸਾਈਟ 'ਤੇ ਪਾਈ ਜਾਣਕਾਰੀ ਅਨੁਸਾਰ ਅਲਵੀ ਦੇ ਪਰਵਾਰ ਕੋਲ ਨਹਿਰੂ ਵਲੋਂ ਲਿਖੇ ਕਈ ਪੱਤਰ ਅਜੇ ਵੀ ਸੰਭਾਲੇ ਹੋਏ ਹਨ। ਇਹ ਵੀ ਦਸਿਆ ਗਿਆ ਹੈ ਕਿ ਉਨ•ਾਂ ਦੇ ਪਰਵਾਰ ਦਾ ਜਿਨਾਹ ਅਲੀ ਨਾਲ ਵੀ ਨੇੜੇ ਦਾ ਸਬੰਧ ਰਿਹਾ ਹੈ। ਉਨ•ਾਂ ਦੇ ਰਿਸ਼ਤੇਦਾਰ ਜਿਨਾਹ ਟਰੱਸਟ 'ਚ ਟਰੱਸਟੀ ਸਨ। ਅਲਵੀ ਦਾ ਸਿਆਸੀ ਕਰੀਅਰ ਕੋਈ 5 ਦਹਾਕੇ ਪਹਿਲਾਂ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਹ ਇਕ ਵਿਦਿਆਰਥੀ ਸੰਗਠਨ ਨਾਲ ਜੁੜ ਗਏ ਤੇ ਉਸ ਤੋਂ ਬਾਅਦ ਤਹਿਰੀਕੇ ਇਲਸਾਫ਼ ਪਾਰਟੀ ਦੇ ਗਠਨ ਵਿਚ ਵੀ ਉਨ•ਾਂ ਦਾ ਕਾਫ਼ੀ ਯੋਗਦਾਨ ਰਿਹਾ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਅਲਵੀ ਵੀ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ ਤੇ ਉਹ ਲੋਕਤੰਤਰੀ ਪ੍ਰਕਿਰਿਆ ਦੇ ਹਾਮੀ ਮੰਨੇ ਜਾਂਦੇ ਹਨ। ਹੁਣ ਦੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਰਾਸ਼ਟਰਪਤੀ ਆਰਿਫ਼ ਅਲਵੀ ਦੀ ਜੋੜੀ ਭਾਰਤ ਨਾਲ ਕਿਹੋ ਜਿਹੇ ਸਬੰਧ ਸਥਾਪਤ ਕਰਦੀ ਹੈ।