• Home
  • ਕਰਤਾਰਪੁਰ ਲਾਂਘੇ ਤੇ ਬੋਲੇ ਮਨਪ੍ਰੀਤ , ਪਾਕਿ ਦੀ ਕਰਨੀ ਅਤੇ ਕਥਨੀ ਵਿਚ ਅੰਤਰ

ਕਰਤਾਰਪੁਰ ਲਾਂਘੇ ਤੇ ਬੋਲੇ ਮਨਪ੍ਰੀਤ , ਪਾਕਿ ਦੀ ਕਰਨੀ ਅਤੇ ਕਥਨੀ ਵਿਚ ਅੰਤਰ

ਚੰਡੀਗੜ੍ਹ (ਖ਼ਬਰ ਵਾਲੇ ਬਿਊਰੋ )-ਆਪਣੇ ਹੀ ਮੰਤਰੀ ਸਾਥੀ ਨਵਜੋਤ ਸਿੱਧੂ ਦੀ ਸੋਚ ਦੇ ਉਲਟ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਕਰਨੀ ਅਤੇ ਕਥਨੀ ਵਿਚ ਵੱਡਾ ਅੰਤਰ ਹੈ , ਇਸ ਲਈ ਉਸ ਤੋਂ ਕਰਤਾਰਪੁਰ ਲਾਂਘੇ ਦੀ ਆਸ ਨਹੀਂ ਕੀਤੀ ਜਾ ਸਕਦੀ।

 ਚੰਡੀਗ੍ਹੜ ਵਿਖੇ  ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ , ਮਨਪ੍ਰੀਤ ਨੇ ਕਿਹਾ ਕਿ ਇਸਤੋਂ ਪਹਿਲਾ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਅਤੇ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਿੱਜੀ ਤੋਰ ਤੇ ਪਾਕਿਸਤਾਨ ਦੀ ਸਰਕਾਰ ਨੂੰ ਇਸ ਲਾਂਘੇ ਲਈ ਅਪੀਲ ਕੀਤੀ ਸੀ , ਪਰ ਪਾਕਿਸਤਾਨ ਪੱਕੇ ਭਰੋਸੇ ਦੇ ਮੁਕਰ ਗਿਆ।

ਬਾਦਲ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਇਸ ਬਾਰੇ ਨਿੱਜੀ ਤੌਰ ਤੇ ਗੱਲ ਕੀਤੀ , ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2005 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਪ੍ਰਵੇਜ ਮੁਸ਼ੱਰਫ਼ ਨਾਲ ਗੱਲ ਕੀਤੀ , ਤਾਂ ਉਨ੍ਹਾਂ ਨੂੰ ਇਹੀ ਭਰੋਸਾ ਦਿੱਤਾ ਗਿਆ ਕਿ ਇਹ ਤਾਂ ਛੋਟੀ ਜਿਹੀ ਗੱਲ ਹੈ , ਜੋ ਛੇਤੀ ਹੀ ਪੂਰੀ ਕਰ ਦਿੱਤੀ ਜਾਵੇਗੀ।ਪਰ ਕੁਛ ਵੀ ਨਹੀਂ ਹੋਇਆ।

ਅਜਿਹੀ ਮੰਗ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਕੀਤੀ ਜਾ ਰਹੀ ਹੈ , ਪਰ ਪਾਕਿਸਤਾਨ ਦੀ ਤੰਗਦਿਲੀ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ , ਜਦਕਿ ਇਸ 2-3 ਕਿਲੋਮੀਟਰ ਦੇ ਲਾਂਘੇ ਨਾਲ ਪਾਕਿਸਤਾਨ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ। ਪਰ ਤਜਰਬਾ ਇਹੀ ਦੱਸਦਾ ਹੈ ਕਿ ਪਾਕਿਸਤਾਨ ਆਪਣਾ ਵਾਇਦਾ ਪੂਰਾ ਨਹੀਂ ਕਰਦਾ।